ਭੂਚਾਲ ਦੇ ਝਟਕੇ ਕਰੀਬ 5-10 ਸੈਕਿੰਡ ਤੱਕ ਮਹਿਸੂਸ ਕੀਤੇ ਗਏ
ਨਵੀਂ ਦਿੱਲੀ
ਅੱਜ ਤੜਕੇ 2:37 ‘ਤੇ ਬਿਹਾਰ ‘ਚ ਭੂਚਾਲ ਆਇਆ। ਪਟਨਾ, ਸੁਪੌਲ, ਕਿਸ਼ਨਗੰਜ, ਪੂਰਨੀਆ, ਅਰਰੀਆ ਅਤੇ ਕਟਿਹਾਰ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਭੂਚਾਲ ਦੇ ਝਟਕੇ ਕਰੀਬ 5-10 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਲੋਕ ਘਰਾਂ ਤੋਂ ਬਾਹਰ ਆ ਗਏ।
ਭੂਚਾਲ ਦਾ ਕੇਂਦਰ ਨੇਪਾਲ ਦਾ ਲਿਸਟੀਕੋਟ ਸੀ।ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.1 ਸੀ। ਭੂਚਾਲ ਨੇ ਨੇਪਾਲ ਦੇ ਨਾਲ-ਨਾਲ ਭਾਰਤ ਅਤੇ ਚੀਨ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਵਿੱਚ ਜ਼ਿਆਦਾ ਤੀਬਰਤਾ ਦੇ ਕਾਰਨ, ਹੋਰ ਮਾਮੂਲੀ ਝਟਕੇ ਆ ਸਕਦੇ ਹਨ।ਰਾਹਤ ਦੀ ਗੱਲ ਇਹ ਹੈ ਕਿ ਬਿਹਾਰ ਵਿੱਚ ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।