ਸਜ਼ਾ ਪੂਰੀ ਕਰ ਚੁੱਕੇ ਕੈਦੀ ਤੁਰੰਤ ਰਿਹਾਅ ਹੋਣ – ਸੁਪਰੀਮ ਕੋਰਟ

On: November 29, 2025 10:05 PM
Follow Us:

ਨਵੀਂ ਦਿੱਲੀ, 12 ਅਗਸਤ 2025 – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਕੈਦੀਆਂ ਦੀ ਸਥਿਤੀ ‘ਤੇ ਚਿੰਤਾ ਜਤਾਈ ਜੋ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹ ‘ਚ ਬੰਦ ਹਨ। ਅਦਾਲਤ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਦੇਸ਼ ਦਿੱਤਾ ਹੈ ਕਿ ਜੇਕਰ ਕੋਈ ਦੋਸ਼ੀ ਕਿਸੇ ਹੋਰ ਮਾਮਲੇ ‘ਚ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਇਹ ਹੁਕਮ ਨਿਤੀਸ਼ ਕਟਾਰਾ ਕਤਲ ਕਾਂਡ (2002) ‘ਚ ਦੋਸ਼ੀ ਸੁਖਦੇਵ ਯਾਦਵ ਉਰਫ਼ ਪਹਿਲਵਾਨ ਦੀ ਰਿਹਾਈ ਦਾ ਹੁਕਮ ਦਿੰਦਿਆਂ ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਦਿੱਤਾ। ਕੋਰਟ ਨੇ ਕਿਹਾ ਕਿ ਯਾਦਵ ਨੇ ਇਸ ਸਾਲ ਮਾਰਚ ‘ਚ ਬਿਨਾਂ ਕਿਸੇ ਛੋਟ ਦੇ 20 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ ਅਤੇ ਉਸ ਨੂੰ 10 ਮਾਰਚ 2025 ਤੋਂ ਬਾਅਦ ਜੇਲ੍ਹ ‘ਚ ਨਹੀਂ ਰੱਖਿਆ ਜਾ ਸਕਦਾ ਸੀ।

ਬੈਂਚ ਨੇ ਆਦੇਸ਼ ਦਿੱਤਾ ਕਿ ਇਸ ਫੈਸਲੇ ਦੀ ਕਾਪੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗ੍ਰਹਿ ਸਕੱਤਰਾਂ ਨੂੰ ਭੇਜੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿਤੇ ਕੋਈ ਕੈਦੀ ਸਜ਼ਾ ਦੀ ਮਿਆਦ ਤੋਂ ਵੱਧ ਸਮੇਂ ਲਈ ਤਾਂ ਜੇਲ੍ਹ ‘ਚ ਨਹੀਂ ਹੈ। ਜੇਕਰ ਹੈ ਅਤੇ ਉਹ ਕਿਸੇ ਹੋਰ ਕੇਸ ‘ਚ ਲੋੜੀਂਦਾ ਨਹੀਂ, ਤਾਂ ਉਸ ਦੀ ਰਿਹਾਈ ਲਈ ਤੁਰੰਤ ਹੁਕਮ ਜਾਰੀ ਕੀਤੇ ਜਾਣ। ਇਹ ਆਦੇਸ਼ ਰਾਸ਼ਟਰੀ ਵਿਧਿਕ ਸੇਵਾ ਪ੍ਰਾਧਿਕਰਨ ਅਤੇ ਰਾਜਾਂ ਦੇ ਜ਼ਿਲ੍ਹਾ ਵਿਧਿਕ ਕਾਨੂੰਨੀ ਸੇਵਾ ਅਥਾਰਟੀਆਂ ਤੱਕ ਵੀ ਭੇਜੇ ਜਾਣਗੇ ਤਾਂ ਜੋ ਇਸ ਦਾ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ।

Join WhatsApp

Join Now

Join Telegram

Join Now

Leave a Comment