ਪੰਜਾਬ ਦੇ ਨੌਜਵਾਨ ਦਾ PUBG ਗੇਮ ਨੇ ਕੀਤਾ ਦਿਮਾਗ ਖ਼ਰਾਬ, ਨੌਜਵਾਨ ਹੋਇਆ ਲਾਪਤਾ

23

ਪੰਜਾਬ ਦੇ ਨੌਜਵਾਨ ਦਾ PUBG ਗੇਮ ਨੇ ਕੀਤਾ ਦਿਮਾਗ ਖ਼ਰਾਬ, ਨੌਜਵਾਨ ਹੋਇਆ ਲਾਪਤਾ

ਬਟਾਲਾ :

ਬਟਾਲਾ ਵਿੱਚ ਪਬਜੀ ਖੇਡਣ ਦਾ ਆਦੀ ਲੜਕਾ ਦਿਮਾਗੀ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਉਸ ਦੀ ਦਵਾਈ ਵੀ ਚੱਲਦੀ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਹੈ, ਜਿਸ ਕਾਰਨ ਉਸ ਦਾ ਪਰਿਵਾਰ ਪਰੇਸ਼ਾਨੀ ਦੇ ਆਲਮ ਵਿੱਚ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਕਸ਼ੈ ਕੁਮਾਰ ਜੋ ਪਬਜੀ ਗੇਮ ਖੇਡਣ ਕਾਰਨ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਸੀ ਅਤੇ ਉਸਦੀ ਦਵਾਈ ਚੱਲ ਰਹੀ ਸੀ।

ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਿਆਸ ਦਰਿਆ ਦੇ ਪੁਲ ਉਤੇ ਪਹੁੰਚ ਗਿਆ ਹਾਂ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੁਲ ਉਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ।

ਆਸੇ-ਪਾਸੇ ਅਤੇ ਰਿਸ਼ਤੇਦਾਰੀ ਵਿੱਚ ਕਾਫੀ ਭਾਲ ਕੀਤੀ ਕੋਈ ਵੀ ਸੁਰਾਗ ਨਹੀਂ ਮਿਲਿਆ। ਅਖੀਰ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।-  ਖ਼ਬਰ ਸ੍ਰੋਤ’- ਜੀਨਿਊਜ਼