ਗੌਰਵ ਖੰਨਾ ਬਣੇ ਬਿੱਗ ਬੌਸ-19 ਦੇ ਵਿਨਰ

On: ਦਸੰਬਰ 8, 2025 8:36 ਪੂਃ ਦੁਃ
Follow Us:

ਮੁੰਬਈ —— ਗੌਰਵ ਖੰਨਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ 19 ਦਾ ਗ੍ਰੈਂਡ ਫਿਨਾਲੇ ਦੇ ਵਿਨਰ ਬਣੇ ਹਨ। ਜਦੋਂ ਕਿ ਇਸ ਸ਼ੋਅ ‘ਚ ਫਰਹਾਨਾ ਭੱਟ ਰਨਰ ਅੱਪ ਬਣੀ ਹੈ। ਪ੍ਰਨੀਤ ਮੋਰੇ ਤੀਜੇ, ਤਾਨਿਆ ਮਿੱਤਲ ਚੌਥੇ ਅਤੇ ਅਮਾਲ ਮਲਿਕ ਪੰਜਵੇਂ ਸਥਾਨ ‘ਤੇ ਰਹੇ। ਗ੍ਰੈਂਡ ਫਿਨਾਲੇ ਐਤਵਾਰ ਨੂੰ ਮੁੰਬਈ ਵਿੱਚ ਹੋਇਆ।

ਜੇਤੂ ਗੌਰਵ ਖੰਨਾ ਇੱਕ ਮਸ਼ਹੂਰ ਟੀਵੀ ਅਦਾਕਾਰ ਹੈ ਜੋ ਸੀਆਈਡੀ ਅਤੇ ਅਨੁਪਮਾ ਵਰਗੇ ਸ਼ੋਅ ਵਿੱਚ ਨਜ਼ਰ ਆ ਚੁੱਕਾ ਹੈ। ਸ਼ੋਅ ਜਿੱਤਣ ਤੋਂ ਬਾਅਦ, ਗੌਰਵ ਨੂੰ ਬਿੱਗ ਬੌਸ ਟਰਾਫੀ ਦੇ ਨਾਲ 50 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ। ਬਿੱਗ ਬੌਸ ਦਾ ਇਹ ਸੀਜ਼ਨ 24 ਅਗਸਤ ਨੂੰ ਸ਼ੁਰੂ ਹੋਇਆ ਸੀ। ਇਸ ਸੀਜ਼ਨ ਵਿੱਚ ਕੁੱਲ 18 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।

ਫਾਈਨਲ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ, ਅਨੰਨਿਆ ਪਾਂਡੇ, ਅਰਮਾਨ ਮਲਿਕ ਅਤੇ ਕਰਨ ਕੁੰਦਰਾ ਵਰਗੇ ਕਈ ਸਿਤਾਰੇ ਸ਼ਾਮਲ ਹੋਏ। ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨੇ ਵੀ ਫਾਈਨਲ ਵਿੱਚ ਸ਼ਿਰਕਤ ਕੀਤੀ। ਉਸਨੂੰ ਲਾਰੈਂਸ ਗੈਂਗ ਤੋਂ ਧਮਕੀਆਂ ਮਿਲੀਆਂ ਸਨ, ਪਰ ਉਹ ਫਿਰ ਵੀ ਸ਼ਾਮਲ ਹੋਇਆ। ਇਸ ਦੌਰਾਨ, ਸਲਮਾਨ ਸ਼ੋਅ ਦੌਰਾਨ ਧਰਮਿੰਦਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ।

Join WhatsApp

Join Now

Join Telegram

Join Now

Leave a Comment