ਨਵੀਂ ਦਿੱਲੀ —– ਬੀਤੇ ਦਿਨ ਚੜ੍ਹੇ ਸਾਲ ਦੇ ਅਖੀਰਲੇ ਮਹੀਨੇ ਦੇ ਪਹਿਲੇ ਦਿਨ 1 ਦਸੰਬਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਰੁਪਿਆ 34 ਪੈਸੇ ਡਿੱਗ ਕੇ ₹89.79 ‘ਤੇ ਆ ਗਿਆ। ਰੁਪਿਆ ਦੋ ਹਫ਼ਤੇ ਪਹਿਲਾਂ ਦੇ ਆਪਣੇ ਸਭ ਤੋਂ ਹੇਠਲੇ ਪੱਧਰ (89.66) ਨੂੰ ਵੀ ਪਾਰ ਕਰ ਗਿਆ ਹੈ। 21 ਨਵੰਬਰ ਨੂੰ, ਰੁਪਿਆ 98 ਪੈਸੇ ਡਿੱਗ ਗਿਆ ਸੀ।
ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਨੇ ਰੁਪਏ ‘ਤੇ ਦਬਾਅ ਪਾਇਆ ਹੈ। ਸ਼ੁੱਕਰਵਾਰ ਨੂੰ, ਇਹ 9 ਪੈਸੇ ਡਿੱਗ ਕੇ ਡਾਲਰ ਦੇ ਮੁਕਾਬਲੇ 89.45 ‘ਤੇ ਬੰਦ ਹੋਇਆ ਸੀ। 2025 ਵਿੱਚ ਹੁਣ ਤੱਕ ਰੁਪਇਆ 4.77% ਕਮਜ਼ੋਰ ਹੋਇਆ ਹੈ। ਰੁਪਇਆ, ਜੋ 1 ਜਨਵਰੀ ਨੂੰ ਡਾਲਰ ਦੇ ਮੁਕਾਬਲੇ 85.70 ‘ਤੇ ਸੀ, ਹੁਣ 89.79 ‘ਤੇ ਪਹੁੰਚ ਗਿਆ ਹੈ। ਰੁਪਏ ਦੀ ਗਿਰਾਵਟ ਦਾ ਮਤਲਬ ਹੈ ਕਿ ਭਾਰਤ ਲਈ ਆਯਾਤ ਹੋਰ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ, ਵਿਦੇਸ਼ ਯਾਤਰਾ ਅਤੇ ਪੜ੍ਹਾਈ ਵੀ ਮਹਿੰਗੀ ਹੋ ਗਈ ਹੈ।






