ਮੋਹਾਲੀ —— ਮੋਹਾਲੀ ਨਗਰ ਨਿਗਮ ਦੀ ਹੱਦਬੰਦੀ ਵਿੱਚ ਵਾਧਾ ਕਰਦਿਆਂ ਪੰਜਾਬ ਸਰਕਾਰ ਨੇ ਨਵੀਂ ਨੋਟੀਫਿਕੇਸ਼ਨ ਜਾਰੀ ਕਰਕੇ ਕੁੱਲ 14 ਪਿੰਡਾਂ ਨੂੰ ਨਗਰ ਨਿਗਮ ਮੋਹਾਲੀ ਦੇ ਅਧੀਨ ਕਰਨ ਦਾ ਫੈਸਲਾ ਲਿਆ ਹੈ। ਇਸ ਵਿੱਚ ਲਖਨੌਰ, ਲਾਂਡਰਾਂ, ਬਲੌਂਗੀ, ਬਲਿਆਲੀ, ਬੱਲੋ ਮਾਜਰਾ, ਨਾਨੂ ਮਾਜਰਾ, ਮੌਲੀ ਬੈਦਵਾਨ, ਸੰਭਾਲਕੀ ਸਮੇਤ ਕਈ ਹੋਰ ਪਿੰਡ ਸ਼ਾਮਲ ਹਨ।










