ਰਾਂਚੀ —- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜਰਾਂਚੀ ਦੇ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਵਿੱਚ ਖੇਡਿਆ ਜਾ ਰਿਹਾ ਹੈ। ਕੇਐਲ ਰਾਹੁਲ ਕਪਤਾਨੀ ਹੇਠ ਖੇਡ ਰਹੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ ਕੋਹਲੀ ਦੇ ਸੈਂਕੜੇ ਅਤੇ ਰੋਹਿਤ ਅਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਦੱਖਣੀ ਅਫਰੀਕਾ ਲਈ 350 ਦੌੜਾਂ ਦਾ ਟੀਚਾ ਰੱਖਿਆ ਹੈ।
ਰੋਹਿਤ-ਕੋਹਲੀ ਦੀ ਜੋੜੀ ਨੇ ਇੱਕ ਮਜ਼ਬੂਤ ਸਕੋਰ ਦੀ ਨੀਂਹ ਰੱਖੀ। ਵਿਰਾਟ ਕੋਹਲੀ ਨੇ 120 ਗੇਂਦਾਂ ‘ਤੇ 135 ਦੌੜਾਂ ਬਣਾਈਆਂ ਅਤੇ ਰੋਹਿਤ ਨੇ 51 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਦੋਵਾਂ ਨੇ 136 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ, ਕਪਤਾਨ ਕੇਐਲ ਰਾਹੁਲ ਨੇ 60 ਅਤੇ ਰਵਿੰਦਰ ਜਡੇਜਾ ਨੇ 57 ਦੌੜਾਂ ਬਣ ਕੇ ਟੀਮ ਦੇ ਸਕੋਰ ਨੂੰ 349 ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਲਈ, ਮਾਰਕੋ ਜੈਨਸਨ, ਨੈਂਡਰੇ ਬਰਗਰ, ਕੋਰਬਿਨ ਬੋਸ਼ ਅਤੇ ਓਥਨੀਅਲ ਬਾਰਟਮੈਨ ਨੇ 2-2 ਵਿਕਟਾਂ ਲਈਆਂ।







