ਅਬੋਹਰ —- ਫਾਜ਼ਿਲਕਾ ਦੇ ਅਬੋਹਰ ਵਿੱਚ ਤਹਿਸੀਲ ਕੈਂਪ ਵਿੱਚ ਵੀਰਵਾਰ ਨੂੰ ਹੋਏ ਕਤਲ ਦੇ ਸਬੰਧ ਵਿੱਚ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 103, 126(2), 351(3), 61(2), 190, 191(3) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਛਾਣ ਗਗਨਦੀਪ ਉਰਫ ਗੱਗੀ ਲਾਹੌਰੀਆ, ਵਿਸ਼ੂ ਨਾਡਾ, ਸੁਸ਼ੀਲ ਕੁਮਾਰ ਉਰਫ ਭਾਲੂ ਅਤੇ ਅਮਨ ਉਰਫ ਤੋਤਾ ਵਜੋਂ ਹੋਈ ਹੈ। ਇਹ ਕਾਰਵਾਈ ਮ੍ਰਿਤਕ ਗੋਲੂ ਪੰਡਿਤ ਦੇ ਪਿਤਾ ਅਵਨੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਗਈ ਹੈ।
ਪੰਜਾਬ ਦੇ ਅਬੋਹਰ ਵਿੱਚ ਅਦਾਲਤੀ ਕੰਪਲੈਕਸ ਵਿੱਚ ਵੀਰਵਾਰ ਨੂੰ ਗੋਲੂ ਪੰਡਿਤ ਨੂੰ ਦਿਨ-ਦਿਹਾੜੇ (ਸਵੇਰੇ 10 ਵਜੇ ਦੇ ਕਰੀਬ) ਛੇ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ‘ਚ ਉਸ ਦੀ ਮੌਰ ਹੋ ਗਈ ਸੀ। ਗੋਲੂ ਪੰਡਿਤ ਪੇਸ਼ੀ ਲਈ ਆਇਆ ਸੀ। ਹਮਲਾਵਰ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਦੋ ਗਿਰੋਹਾਂ ਵਿਚਕਾਰ ਦੁਸ਼ਮਣੀ ਦਾ ਨਤੀਜਾ ਸੀ। ਵਕੀਲ ਵੀ ਅਦਾਲਤੀ ਕੰਪਲੈਕਸ ਵਿੱਚ ਹੋਏ ਕਤਲ ਤੋਂ ਗੁੱਸੇ ਵਿੱਚ ਸਨ। ਉਹ ਆਪਣੇ ਚੈਂਬਰਾਂ ਤੋਂ ਬਾਹਰ ਨਿਕਲੇ ਅਤੇ ਕਿਹਾ ਕਿ ਲੋਕ ਇੱਥੇ ਰੋਜ਼ਾਨਾ ਅਦਾਲਤੀ ਕੇਸਾਂ ਲਈ ਆਉਂਦੇ ਹਨ। ਵਕੀਲ ਆਉਂਦੇ ਹਨ, ਫਿਰ ਵੀ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਨਹੀਂ ਹਨ।







