ਗੜ੍ਹਸ਼ੰਕਰ ਦਾ ਨੌਜਵਾਨ ਭਾਰਤੀ ਫ਼ੌਜ ‘ਚ ਬਣਿਆ ਲੈਫਟੀਨੈਂਟ

On: ਸਤੰਬਰ 12, 2025 3:37 ਬਾਃ ਦੁਃ
Follow Us:
---Advertisement---

ਚੰਡੀਗੜ੍ਹ —- ਗੜ੍ਹਸ਼ੰਕਰ ਦੇ ਪਿੰਡ ਸਮੁੰਦੜਾ ਦੇ 26 ਸਾਲਾ ਨੌਜਵਾਨ ਸ਼ਿਵਮ ਕੌਸ਼ਲ ਨੇ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਭਰਤੀ ਹੋ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ੁਭਮ ਰਾਣਾ ਦੇ ਲੈਫਟੀਨੈਂਟ ਬਣਨ ‘ਤੇ ਇਲਾਕੇ ਵਿੱਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼ਿਵਮ ਕੌਸ਼ਲ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਗੜ੍ਹਸ਼ੰਕਰ ਦੇ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਤੋਂ ਪ੍ਰਾਪਤ ਕੀਤੀ ਅਤੇ ਬੀ-ਟੈੱਕ ਦੀ ਡਿਗਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਚੰਗੇ ਨੰਬਰਾਂ ਨਾਲ ਹਾਸਲ ਕੀਤੀ।

ਇਸ ਤੋਂ ਉਪਰੰਤ ਉਸ ਨੇ ਬੜੀ ਹੀ ਸਖ਼ਤ ਮਿਹਨਤ ਕਰਕੇ ਸੀ. ਡੀ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਮੈਰਿਟ ਵਿੱਚ ਰਹਿੰਦਿਆਂ ਲੈਫਟੀਨੈਂਟ ਦਾ ਦਰਜਾ ਹਾਸਲ ਕੀਤਾ। ਸ਼ਿਵਮ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ‘ਤੇ ਅੱਜ ਉਹ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸ਼ਿਵਮ ਕੌਸ਼ਲ ਬੱਚਪਨ ਤੋਂ ਹੀ ਪੜ੍ਹਨ ਦੇ ਵਿੱਚ ਬਹੁਤ ਮਿਹਨਤੀ ਸੀ ਅਤੇ ਅੱਜ ਇਸ ਮੁਕਾਮ ‘ਤੇ ਪਹੁੰਚਣ ਕਾਰਨ ਉਨ੍ਹਾਂ ਨੂੰ ਇਲਾਕੇ ਤੋਂ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸ਼ ਵਿੱਚ ਜਾਣ ਦੀ ਥਾਂ ਅਤੇ ਇਥੇ ਸਖ਼ਤ ਮਿਹਨਤ ਕਰੇ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ।

Join WhatsApp

Join Now

Join Telegram

Join Now

Leave a Comment