ਰਾਜਾ ਵੜਿੰਗ ਨੇ ਰੂਸ ਵਿੱਚ ਲਾਪਤਾ ਭਾਰਤੀਆਂ ਨੂੰ ਲੱਭਣ ਲਈ ਜੈਸ਼ੰਕਰ ਤੋਂ ਮਦਦ ਮੰਗੀ

On: ਜੂਨ 21, 2025 7:57 ਬਾਃ ਦੁਃ
Follow Us:
....Advertisement....

ਕਿਹਾ: ਕੰਮ ਦੀ ਭਾਲ ਵਿਚ ਗਏ ਭਾਰਤੀਆਂ ਨੂੰ ਕਿਰਾਏ ਦੇ ਫੌਜੀ ਬਣਨ ਲਈ ਮਜਬੂਰ ਕੀਤਾ ਗਿਆ

ਚੰਡੀਗੜ੍ਹ, 21 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਰੂਸ ਵਿੱਚ ਫਸੇ ਅਤੇ ਕਥਿਤ ਤੌਰ ‘ਤੇ ਰੂਸ-ਯੂਕਰੇਨ ਯੁੱਧ ਵਿੱਚ ਸਾਮਿਲ ਹੋਣ ਲਈ ਮਜਬੂਰ ਕੀਤੇ ਗਏ ਲਾਪਤਾ ਭਾਰਤੀਆਂ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ, ਜਦਕਿ ਇਹ ਕੰਮ ਦੀ ਭਾਲ ਵਿੱਚ ਗਏ ਸਨ, ਲੇਕਿਨ ਉੱਥੇ ਕਿਰਾਏ ਦੇ ਫੌਜੀ ਬਣਨ ਲਈ ਮਜਬੂਰ ਕਰ ਦਿੱਤਾ ਗਿਆ।

ਵੜਿੰਗ ਨੇ ਖੁਲਾਸਾ ਕੀਤਾ ਕਿ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 126 ਭਾਰਤੀ ਨਾਗਰਿਕਾਂ ਨੂੰ ਰੂਸ ਵਿੱਚ ਵਰਕ ਪਰਮਿਟ ਦਿਲਾਉਣ ਦੇ ਵਾਅਦੇ ਨਾਲ ਟ੍ਰੈਵਲ ਏਜੰਟਾਂ ਨੇ ਠੱਗਿਆ ਗਿਆ।

ਇਸ ਲੜੀ ਹੇਠ, ਟ੍ਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦੀ ਵੱਡੀ ਰਕਮ ਦੇਣ ਵਾਲੇ ਇਹਨਾਂ ਲੋਕਾਂ ਨੂੰ ਜੰਗ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ। ਜਿਸ ਬਾਰੇ ਉਨ੍ਹਾਂ ਖੁਲਾਸਾ ਕੀਤਾ ਕਿ ਲਗਭਗ 12 ਅਜਿਹੇ ਭਾਰਤੀ ਮਾਰੇ ਗਏ ਹਨ, ਜਦੋਂ ਕਿ ਕਈ ਹੋਰ ਲਾਪਤਾ ਹਨ।

ਵੜਿੰਗ ਨੇ ਇਹ ਵੀ ਖੁਲਾਸਾ ਕੀਤਾ ਕਿ ਪੀੜਤਾਂ ਦੇ ਕੁਝ ਰਿਸ਼ਤੇਦਾਰ ਆਪਣੇ ਤੌਰ ‘ਤੇ ਬਹੁਤ ਸਾਰਾ ਪੈਸਾ ਖਰਚ ਕਰਕੇ ਰੂਸ ਗਏ ਸਨ, ਪਰ ਕੋਈ ਫਾਇਦਾ ਨਹੀਂ ਹੋਇਆ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਸਾਰੇ ਲੋਕ ਨੌਕਰੀਆਂ ਦੀ ਭਾਲ ਵਿੱਚ ਉੱਥੇ ਗਏ ਸਨ, ਨਾ ਕਿ ਕਿਸੇ ਹੋਰ ਦੇਸ਼ ਦੀ ਜੰਗ ਲੜਨ ਵਾਸਤੇ ਕਿਰਾਏ ਦੇ ਫੌਜੀ ਬਣਨ ਲਈ ਗਏ ਸਨ।

ਉਨ੍ਹਾਂ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਜੰਗ ਪ੍ਰਭਾਵਿਤ ਈਰਾਨ ਅਤੇ ਇਜ਼ਰਾਈਲ ਤੋਂ ਲੋਕਾਂ ਤੇ ਵਿਦਿਆਰਥੀਆਂ ਨੂੰ ਕੱਢਣ ਵਿੱਚ ਮਦਦ ਕਰ ਰਹੀ ਹੈ। ਉਸੇ ਤਰ੍ਹਾਂ, ਰੂਸ ਵਿੱਚ ਫਸੇ ਭਾਰਤੀਆਂ ਨੂੰ ਲੱਭਣ ਅਤੇ ਵਾਪਸ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।

ਵੜਿੰਗ ਨੇ ਜ਼ੋਰ ਦਿੰਦਿਆਂ ਕਿ ਭਾਰਤ ਅਤੇ ਰੂਸ ਦੇ ਬਹੁਤ ਵਧੀਆ ਸਬੰਧ ਹਨ ਅਤੇ ਉਮੀਦ ਜਤਾਈ ਹੈ ਕਿ ਵਿਦੇਸ਼ ਮੰਤਰਾਲਾ ਲਾਪਤਾ ਭਾਰਤੀਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਰੂਸ ਨਾਲ ਆਪਣੇ ਚੰਗੇ ਸਬੰਧਾਂ ਦੀ ਵਰਤੋਂ ਕਰੇਗਾ।

Join WhatsApp

Join Now

Join Telegram

Join Now

Leave a Comment