ਨਹੀਂ ਰਹੇ ਬਾਲੀਵੁਡ ਦੇ ਦਿੱਗਜ ਅਦਾਕਾਰ ਧਰਮਿੰਦਰ

On: ਨਵੰਬਰ 29, 2025 8:00 ਪੂਃ ਦੁਃ
Follow Us:

– 89 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਮੁੰਬਈ, 24 ਨਵੰਬਰ 2025 (Time TV Punjabi) – ਲੇਖਕ: ਗੁਰਪ੍ਰੀਤ, ਸੀਨੀਅਰ ਨਿਊਜ਼ ਐਡੀਟਰ: ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ, ਬਜ਼ੁਰਗ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੇ ਘਰ ਵਿੱਚ ਆਖਰੀ ਸਾਹ ਲਿਆ।

ਪਹਿਲਾਂ, 11 ਨਵੰਬਰ ਨੂੰ ਧਰਮਿੰਦਰ ਦੀ ਮੌਤ ਦੀਆਂ ਰਿਪੋਰਟਾਂ ਆਈਆਂ ਸਨ, ਪਰ ਹੇਮਾ ਮਾਲਿਨੀ ਅਤੇ ਈਸ਼ਾ ਦਿਓਲ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਧਰਮਿੰਦਰ ਨੂੰ 10 ਨਵੰਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 12 ਨਵੰਬਰ ਨੂੰ ਛੁੱਟੀ ਮਿਲਣ ਤੋਂ ਪਹਿਲਾਂ ਅਦਾਕਾਰ ਦੋ ਦਿਨਾਂ ਲਈ ਵੈਂਟੀਲੇਟਰ ‘ਤੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਘਰ ‘ਚ ਹੀ ਇਲਾਜ ਚੱਲ ਰਿਹਾ ਸੀ।

Join WhatsApp

Join Now

Join Telegram

Join Now

Leave a Comment