ਬਲਾਚੌਰ —– ਨਗਰ ਕੌਂਸਲ ਬਲਾਚੌਰ ਦੇ ਪਿੰਡ ਸਿਆਣਾ ਦੀ ਪੰਚਾਇਤ ਵਾਰਡ ਨੰਬਰ 12 ਦੇ ਕੌਂਸਲਰ ਰਾਧੇ ਸ਼ਾਮ ਦੀ ਦੇਖਰੇਖ ਹੇਠ ਮੰਜੇ ਉੱਪਰ ਉੱਚੀ ਛਲਾਂਗ ਲਾ ਕੇ ਬਾਜ਼ੀ ਪਾਉਣ ਦੀ ਪੁਰਾਤਨ ਅਤੇ ਰੌਂਗਟੇ ਖੜ੍ਹੇ ਕਰਨ ਵਾਲੀ ਰਸਮ, ਜਿਸ ਨੂੰ ‘ਥੱਪ’ ਕਿਹਾ ਜਾਂਦਾ ਹੈ, ਦਾ ਹੈਰਤਅੰਗੇਜ਼ ਮੁਕਾਬਲਾ ਕਰਵਾਇਆ ਗਿਆ। ਪਿੰਡ ਦੀ ਸਮੂਹ ਕਮੇਟੀ ਵੱਲੋਂ ਹਰ ਸਾਲ ਇਸ ਖੇਡ ਨੂੰ ਮੁਕਾਬਲੇ ਦਾ ਰੂਪ ਦੇ ਕੇ, ਜੇਤੂਆਂ ਲਈ ਇਨਾਮਾਂ ਦੀ ਲੜੀ ਸ਼ੁਰੂ ਕੀਤੀ ਗਈ।
ਇਹ ਖੇਡ ਰੂਪ ਕਿਸੇ ਵੀ ਜਿੰਮਨਾਸਟਿਕ ਤੋਂ ਘੱਟ ਨਹੀਂ ਹੈ, ਜਿਸ ਵਿੱਚ ਗੱਭਰੂ, ਲੱਕੜ ਦੇ ਕੁੱਝ ਮੰਜਿਆਂ ਨੂੰ ਇੱਕ ਦੂਜੇ ਉੱਤੇ ਰੱਖ ਕੇ, ਦੂਰੋਂ ਭੱਜ ਕੇ ਆਉਂਦੇ ਹਨ ਅਤੇ ਬਿਨਾਂ ਡਿੱਗਿਆਂ ਜਾਂ ਮੰਜਿਆਂ ਨੂੰ ਹਿਲਾਏ, ਇੱਕੋ ਛਾਲ ਵਿੱਚ ਉਨ੍ਹਾਂ ਨੂੰ ਟੱਪ ਜਾਂਦੇ ਹਨ। ਖੇਡ ਦੇ ਇਸ ਖ਼ਤਰਨਾਕ ਅਤੇ ਰੋਮਾਂਚਕ ਅੰਦਾਜ਼ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਪਿੰਡ ਦੀ ਪ੍ਰਬੰਧਕ ਕਮੇਟੀ ਸੁਰਿੰਦਰ ਸਿੰਘ ਫੌਜੀ , ਚੌਧਰੀ ਹਰਬੰਸ ਲਾਲ, ਮੁਖਤਾਰ ਸਿੰਘ, ਜਗਤਾਰ ਸਿੰਘ ਧਾਰੀਵਾਲ , ਰਵਿੰਦਰ ਰਵੀ ਇੰਦਰਜੀਤ ਸ਼ੇਰ ਗਿੱਲ ,ਮਣੀ ਬਾਬਾ ,ਬਲਰਾਮ ਸਿੰਘ , ਕਾਮਰੇਡ ਭਿੰਦਾ ਸਾਬਕਾ ਕੌਂਸਲਰ ਸਿਮਰੂ ਰਾਮ ਐਲਾਨ ਕੀਤਾ ਕਿ ‘ਥੱਪ’ ਦੀ ਇਸ ਰਵਾਇਤੀ ਖੇਡ ਨੂੰ ਪ੍ਰੇਰਿਤ ਕਰਨ ਜੇਤੂਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਸਨਮਾਨਿਤ ਕੀਤਾ ਗਿਆ ਪਹਿਲਾ ਸਥਾਨ ਰਾਜਕੁਮਾਰ ਪਿੰਡ ਸ਼ੋਕਰਾ ਨੇ ਕੀਤਾ।
ਦੂਜਾ ਸਥਾਨ: ਬਖਸ਼ੀਸ਼ ਸਿੰਘ ਪਿੰਡ ਮਹਤਪਰ ਲੱਧਣੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੂਜਾ ਇਨਾਮ ਜਿੱਤਿਆ।ਤੀਜਾ ਸਥਾਨ: ਸਤੀਸ਼ ਕੁਮਾਰ ਪਿੰਡ ਬਖਲੌਰ ਨੂੰ ਸਖ਼ਤ ਮੁਕਾਬਲੇ ਤੋਂ ਬਾਅਦ ਤੀਜਾ ਸਥਾਨ ਦਿੱਤਾ ਗਿਆ।







