ਗੁਰਦਾਸਪੁਰ —— ਕਰਜ਼ਾ ਚੁੱਕ ਕੇ ਦੋ ਸਾਲ ਪਹਿਲਾਂ ਗਏ 45 ਸਾਲਾਂ ਪੰਜਾਬੀ ਨੌਜਵਾਨ ਦੀ ਅਰਮੀਨੀਆ ਚ ਕੰਮ ਕਰਦੇ ਹੋਏ ਹਰਟ ਅਟੈਕ ਆਉਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਰਬਿੰਦਰ ਸਿੰਘ ਵਾਸੀ ਪਿੰਡ ਅਕਰਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇੱਕ ਮੰਦਬੁੱਦੀ ਧੀ ਅਤੇ ਪੁੱਤ ਨੂੰ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਅਤੇ ਰਿਸਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਬਿੰਦਰ ਸਿੰਘ ਦੇ ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਅਤੇ ਭਰਾ ਦਾ ਵੀ ਦੇਹਾਂਤ ਹੋ ਚੁੱਕਾ ਸੀ ਅਤੇ ਦੋ ਪਰਿਵਾਰਾਂ ਆਪਣੇ ਧੀ ਪੁੱਤ ਅਤੇ ਭਾਬੀ, ਭਤੀਜੇ ਨਾਲ ਪੂਰੇ ਪਰਿਵਾਰ ਦੀ ਰੋਜ਼ੀ ਰੋਟੀ ਖਾਤਿਰ ਉਹ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਅਮਰੀਨੀਆ ਗਿਆ ਸੀ ਅਤੇ ਉਥੇ ਲੇਬਰ ਦਾ ਕੰਮ ਕਰਦਾ ਸੀ।
ਪਰਿਵਾਰ ਨੂੰ ਅਚਾਨਕ 5 ਦਸੰਬਰ ਨੂੰ ਉਸਦੇ ਸਾਥੀ ਦਾ ਫੋਨ ਆਇਆ ਕਿ ਕੰਮ ਤੇ ਗਏ ਹੋਏ ਰਬਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਅਚਾਨਕ ਮੌਤ ਹੋ ਗਈ ਹੈ। ਇਸ ਸੁਨੇਹੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹਨਾਂ ਕਿਹਾ ਕਿ ਰਬਿੰਦਰ ਹੀ ਘਰ ਚ ਕਮਾਉਣ ਵਾਲਾ ਸੀ ਅਤੇ ਦੋ ਘਰਾਂ ਦੀ ਜ਼ਿੰਮੇਵਾਰੀ ਸੀ ਲੇਕਿਨ ਹੁਣ ਘਰ ਹੀ ਖ਼ਤਮ ਹੋ ਗਿਆ ਹੈ।
ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਜਿੱਥੇ ਪਰਿਵਾਰ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ ਉੱਥੇ ਹੀ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਰਬਿੰਦਰ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਉਸਦੇ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਉਹ ਅੰਤਿਮ ਸਸਕਾਰ ਖ਼ੁਦ ਕਰ ਸਕਣ।







