ਪੰਜਾਬ ਸਰਕਾਰ ਵੱਲੋਂ 23 ਮਈ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਸਿਰਫ਼ ਕਪੂਰਥਲਾ ‘ਚ ਰਹਿਣਗੇ ਬੰਦ

12

ਕਪੂਰਥਲਾ ‘ਚ 23 ਮਈ ਨੂੰ ਰਹੇਗੀ ਛੁੱਟੀ, ਪੰਜਾਬ ਸਰਕਾਰ ਵੱਲੋਂ ਐਲਾਨ

     ਪੰਜਾਬ ਸਰਕਾਰ ਨੇ 23 ਮਈ 2025 (ਵੀਰਵਾਰ) ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਿਰਫ਼ ਕਪੂਰਥਲਾ ਸਬ ਡਵੀਜ਼ਨ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ।

ਇਹ ਛੁੱਟੀ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਸਨਮਾਨ ਵਿੱਚ ਦਿੱਤੀ ਜਾ ਰਹੀ ਹੈ। ਹਾਲਾਂਕਿ, ਉਹ ਵਿਦਿਅਕ ਅਦਾਰੇ ਜਿੱਥੇ ਪੇਪਰ ਚੱਲ ਰਹੇ ਹਨ, ਉਨ੍ਹਾਂ ‘ਤੇ ਇਹ ਛੁੱਟੀ ਲਾਗੂ ਨਹੀਂ ਹੋਵੇਗੀ।

ਸਰਕਾਰੀ ਹੁਕਮਾਂ ਅਨੁਸਾਰ, ਇਹ ਛੁੱਟੀ ਸਿਰਫ਼ ਕਪੂਰਥਲਾ ਸਬ ਡਵੀਜ਼ਨ ਦੀਆਂ ਸਰਕਾਰੀ ਇਮਾਰਤਾਂ, ਬੋਰਡਾਂ, ਨਿਗਮਾਂ ਅਤੇ ਵਿਦਿਅਕ ਸੰਸਥਾਵਾਂ ਲਈ ਹੀ ਲਾਗੂ ਰਹੇਗੀ।