ਨਵੀਂ ਦਿੱਲੀ —— ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦਾ ਨਾਮ ਬਦਲ ਕੇ ‘ਸੇਵਾ ਤੀਰਥ’ ਕਰ ਦਿੱਤਾ ਹੈ। ਦੇਸ਼ ਭਰ ਦੇ ‘ਰਾਜ ਭਵਨ’ ਨੂੰ ਹੁਣ ‘ਲੋਕ ਭਵਨ’ ਕਿਹਾ ਜਾਵੇਗਾ। ਇਸ ਤੋਂ ਇਲਾਵਾ, ਕੇਂਦਰੀ ਸਕੱਤਰੇਤ ਨੂੰ ‘ਕਰਤਵਯ ਭਵਨ’ ਵਜੋਂ ਜਾਣਿਆ ਜਾਵੇਗਾ।
ਨਿਊਜ਼ ਏਜੰਸੀ ਪੀਟੀਆਈ ਨੇ ਮੰਗਲਵਾਰ ਨੂੰ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਪੀਐਮਓ ਅਧਿਕਾਰੀਆਂ ਨੇ ਕਿਹਾ, “ਜਨਤਕ ਸੰਸਥਾਵਾਂ ਵਿੱਚ ਇੱਕ ਵੱਡੀ ਤਬਦੀਲੀ ਚੱਲ ਰਹੀ ਹੈ। ਅਸੀਂ ਸ਼ਕਤੀ ਤੋਂ ਸੇਵਾ ਵੱਲ ਵਧ ਰਹੇ ਹਾਂ। ਇਹ ਤਬਦੀਲੀ ਪ੍ਰਸ਼ਾਸਕੀ ਨਹੀਂ, ਸਗੋਂ ਸੱਭਿਆਚਾਰਕ ਹੈ।”
ਪਹਿਲਾਂ, ਕੇਂਦਰ ਸਰਕਾਰ ਨੇ ਰਾਜਪਥ ਦਾ ਨਾਮ ਬਦਲ ਕੇ ‘ਕਾਰਤਵਯ ਪਥ’ ਰੱਖਿਆ ਸੀ। ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਨੂੰ ਰੇਸ ਕੋਰਸ ਰੋਡ ਵੀ ਕਿਹਾ ਜਾਂਦਾ ਸੀ, ਜਿਸਨੂੰ 2016 ਵਿੱਚ ‘ਲੋਕ ਕਲਿਆਣ ਮਾਰਗ’ ਵਿੱਚ ਬਦਲ ਦਿੱਤਾ ਗਿਆ ਸੀ।







