ਮਗਨਰੇਗਾ ਸਕੀਮ: ਕੰਮ ਦੀ ਮੰਗ ਲਈ ਵੱਖ-ਵੱਖ ਪਿੰਡਾਂ ਦਾ ਸ਼ਡਿਊਲ ਜਾਰੀ – ਵਧੀਕ ਡਿਪਟੀ ਕਮਿਸ਼ਨਰ

10

ਮਗਨਰੇਗਾ ਸਕੀਮ: ਕੰਮ ਦੀ ਮੰਗ ਲਈ ਵੱਖ-ਵੱਖ ਪਿੰਡਾਂ ਦਾ ਸ਼ਡਿਊਲ ਜਾਰੀ – ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ, 25 ਮਾਰਚ 2025

ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਸਕੀਮ (ਮਗਨਰੇਗਾ) ਤਹਿਤ ਪੇਂਡੂ ਖੇਤਰਾਂ ਵਿੱਚ ਕੰਮ ਦੀ ਮੰਗ ਨੂੰ ਨੋਟ ਕਰਨ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਵੱਖ-ਵੱਖ ਪਿੰਡਾਂ ਲਈ ਸ਼ਡਿਊਲ ਜਾਰੀ ਕੀਤਾ ਹੈ। ਇਸ ਤਹਿਤ ਪਿੰਡਾਂ ਵਿੱਚ ਸਾਂਝੀ ਥਾਂ ’ਤੇ ਟੀਮਾਂ ਪਹੁੰਚ ਕੇ ਲੋਕਾਂ ਦੀ ਮਗਨਰੇਗਾ ਸਕੀਮ ਅਧੀਨ ਕੰਮ ਦੀ ਡਿਮਾਂਡ ਨੋਟ ਕਰਨਗੀਆਂ।

ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ 26 ਮਾਰਚ ਨੂੰ ਸਵੇਰੇ 11 ਵਜੇ ਪਿੰਡ ਢੰਡੀ ਖੁਰਦ ਅਤੇ ਦੁਪਹਿਰ 2:30 ਵਜੇ ਢੰਡੀ ਕਦੀਮ ਵਿਖੇ ਕਰਮਚਾਰੀ ਡਿਮਾਂਡ ਨੋਟ ਕਰਨਗੇ। ਇਸੇ ਤਰ੍ਹਾਂ, 27 ਮਾਰਚ ਨੂੰ ਸਵੇਰੇ 11 ਵਜੇ ਪਿੰਡ ਮੋਹਕਮ ਅਰਾਈਆਂ ਅਤੇ ਦੁਪਹਿਰ 2:30 ਵਜੇ ਲੱਖੇ ਕੇ ਉਤਾੜ ਵਿਖੇ ਟੀਮ ਪਹੁੰਚੇਗੀ। 28 ਮਾਰਚ ਨੂੰ ਸਵੇਰੇ 11 ਵਜੇ ਪਿੰਡ ਨਕੇਰੀਆਂ ਅਤੇ ਦੁਪਹਿਰ 2:30 ਵਜੇ ਚੱਕ ਖੜੂੰਜ ਵਿਖੇ ਮਗਨਰੇਗਾ ਸਬੰਧੀ ਮੰਗ ਨੋਟ ਕੀਤੀ ਜਾਵੇਗੀ।

ਉਨ੍ਹਾਂ ਨੇ ਮਗਨਰੇਗਾ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ਡਿਊਲ ਅਨੁਸਾਰ ਨਿਸ਼ਚਿਤ ਸਮੇਂ ’ਤੇ ਟੀਮ ਕੋਲ ਪਹੁੰਚ ਕੇ ਆਪਣੇ ਕੰਮ ਦੀ ਮੰਗ ਦਰਜ ਕਰਵਾਉਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕਾਨੂੰਨ ਅਨੁਸਾਰ ਹਰ ਚਾਹਵਾਨ ਵਿਅਕਤੀ ਨੂੰ 100 ਦਿਨ ਦਾ ਰੁਜ਼ਗਾਰ ਦੇਣ ਲਈ ਵਚਨਬੱਧ ਹੈ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਕੰਮ ਮੁਹੱਈਆ ਕਰਵਾਇਆ ਜਾਵੇਗਾ।