ਨਵੀਂ ਦਿੱਲੀ —– ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਆਪਣੇ ਵਿਆਹ ਟੁੱਟਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਦਿਖਾਈ ਦਿੱਤੀ। ਉਸਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਮੰਧਾਨਾ ਨੇ ਆਪਣੀ ਮੈਨੇਜਰ ਨੂਪੁਰ ਕਸ਼ਯਪ ਅਤੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਗੱਲ ਲੱਗ ਕੇ ਮਿਲੀ। ਸਮਾਗਮ ਵਿੱਚ, ਮੰਧਾਨਾ ਨੇ ਕਿਹਾ, “ਮੈਨੂੰ ਕ੍ਰਿਕਟ ਤੋਂ ਵੱਧ ਕੁਝ ਨਹੀਂ ਪਸੰਦ। ਭਾਰਤੀ ਜਰਸੀ ਪਹਿਨਣ ਨਾਲ ਮੈਨੂੰ ਪ੍ਰੇਰਣਾ ਮਿਲਦੀ ਹੈ ਅਤੇ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।”
ਦੋ ਦਿਨ ਪਹਿਲਾਂ, ਮੰਧਾਨਾ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਪਲਾਸ਼ ਮੁੱਛਲ ਨਾਲ ਆਪਣੇ ਵਿਆਹ ਦੇ ਟੁੱਟਣ ਦਾ ਐਲਾਨ ਕੀਤਾ ਸੀ। ਇਹ ਜੋੜਾ 23 ਨਵੰਬਰ ਨੂੰ ਵਿਆਹ ਕਰਨ ਵਾਲਾ ਸੀ।







