ਗੁਜਰਾਤ —— ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਪਾਵਾਗੜ੍ਹ ਦੇ ਮਹਾਕਾਲੀ ਮੰਦਰ ਸ਼ਕਤੀਪੀਠ ਵਿੱਚ ਮਾਲ ਰੋਪਵੇਅ ਟੁੱਟਣ ਕਾਰਨ ਸ਼ਨੀਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਬਚਾਅ ਕਾਰਜ ਜਾਰੀ ਹੈ।
ਜਾਣਕਾਰੀ ਅਨੁਸਾਰ, ਰੋਪਵੇਅ ਦੀ ਤਾਰ ਟੁੱਟਣ ਕਾਰਨ ਟਰਾਲੀ ਉੱਚਾਈ ਤੋਂ ਜ਼ਮੀਨ ‘ਤੇ ਡਿੱਗ ਗਈ। ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਵਿੱਚ 2 ਲਿਫਟ ਆਪਰੇਟਰ, 2 ਮਜ਼ਦੂਰ ਅਤੇ ਦੋ ਹੋਰ ਲੋਕ ਸ਼ਾਮਲ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ।
ਪਾਵਾਗੜ੍ਹ ਵਿੱਚ ਮਹਾਕਾਲੀ ਮੰਦਰ ਜਾਣ ਲਈ ਦੋ ਵੱਖ-ਵੱਖ ਰੋਪਵੇਅ ਬਣਾਏ ਗਏ ਹਨ। ਇੱਕ ਰੋਪਵੇਅ ਸ਼ਰਧਾਲੂਆਂ ਨੂੰ ਲਿਜਾਣ ਲਈ ਹੈ, ਜਦੋਂ ਕਿ ਦੂਜਾ ਰੋਪਵੇਅ ਸਿਰਫ਼ ਸਾਮਾਨ ਅਤੇ ਨਿਰਮਾਣ ਸਮੱਗਰੀ ਲਿਜਾਣ ਲਈ ਤਿਆਰ ਕੀਤਾ ਗਿਆ ਹੈ। ਹਾਦਸਾ ਇਸ ਮਾਲ (ਸਾਮਾਨ ਲਿਜਾਣ ਵਾਲੇ) ਰੋਪਵੇਅ ਵਿੱਚ ਹੋਇਆ ਹੈ।