ਚੰਡੀਗੜ੍ਹ —— ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ 4 ਸਤੰਬਰ ਤੱਕ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਸੂਬੇ ‘ਚ ਹੜ੍ਹਾਂ ਕਾਰਨ ਮੌਤਾਂ ਅੰਕੜਾ 43 ਹੋ ਗਿਆ ਹੈ। ਉੱਥੇ ਹੀ 1902 ਪਿੰਡ ਪ੍ਰਭਾਵਿਤ ਹੋਏ ਹਨ।
ਪੰਜਾਬ ਅੰਦਰ ਫਸਲੀ ਖੇਤਰ ‘ਤੇ ਨੁਕਸਾਨ ਦਾ ਪ੍ਰਭਾਵ 1,71,819 ਹੈਕਟੇਅਰ (ਲਗਭਗ) ਹੈ। ਅੰਮ੍ਰਿਤਸਰ, 26,701 ਹੈਕਟੇਅਰ,ਫ਼ਾਜ਼ਿਲਕਾ: 17,786 ਹੈਕਟੇਅਰ,ਫ਼ਿਰੋਜ਼ਪੁਰ: 17,221 ਹੈਕਟੇਅਰ, ਕਪੂਰਥਲਾ: 17,807 ਹੈਕਟੇਅਰ,ਗੁਰਦਾਸਪੁਰ: 40,169 ਹੈਕਟੇਅਰ, ਹੁਸ਼ਿਆਰਪੁਰ: 8,322 ਹੈਕਟੇਅਰ, ਜਲੰਧਰ: 4,800 ਹੈਕਟੇਅਰ,ਮਾਨਸਾ: 11,042 ਹੈਕਟੇਅਰ, ਸੰਗਰੂਰ: 6,560 ਹੈਕਟੇਅਰ, ਤਰਨਤਾਰਨ: 12,828 ਹੈਕਟੇਅਰ, ਹੋਰ ਜ਼ਿਲ੍ਹੇ 1,000 ਹੈਕਟੇਅਰ ਤੋਂ ਘੱਟ ਪਾਏ ਗਏ ਹਨ।
ਸਰਕਾਰ ਦੇ ਅੰਕੜਿਆਂ ਅਨੁਸਾਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 23 ਹੈ ਮਤਲਬ ਕਿ ਸਾਰੇ ਹੀ ਜ਼ਿਲ੍ਹੇ ਪ੍ਰਭਾਵਿਤ ਹਨ। ਉੱਥੇ ਹੀ ਪ੍ਰਭਾਵਿਤ ਪਿੰਡਾਂ ਦੀ ਗਿਣਤੀ 1,902 ਹੈ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ ਦੇ 329 ਪਿੰਡ, ਅੰਮ੍ਰਿਤਸਰ 190 ਪਿੰਡ ,ਹੁਸ਼ਿਆਰਪੁਰ: 168 ਪਿੰਡ, ਕਪੂਰਥਲਾ: 144 ਪਿੰਡ ਅਤੇ ਬਰਨਾਲਾ ਦੇ 121 ਪਿੰਡ ਸ਼ਾਮਲ ਹਨ। ਸੂਬੇ ਦੀ 3,84,205 ਆਬਾਦੀ ਪ੍ਰਭਾਵਿਤ ਹੋਈ ਹੈ ਅਤੇ 46 ਲੋਕਾਂ ਦੀ ਮੌਤਾਂ ਸਮੇਤ ਗੁਮਸ਼ੁਦਾ 3 (ਪਠਾਨਕੋਟ) ਦੀ ਰਿਪੋਰਟ ਹੈ।