ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਵੱਡੀ ਕੁਤਾਹੀ !, ਪੜ੍ਹੋ ਵੇਰਵਾ

On: ਅਗਸਤ 24, 2025 4:28 ਬਾਃ ਦੁਃ
Follow Us:
---Advertisement---

– Security ਤੋੜ ਕੇ ‘Kiss’ ਕਰਕੇ ਭੱਜਿਆ ਨੌਜਵਾਨ

ਚੰਡੀਗੜ੍ਹ —– ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਸਾਹਮਣੇ ਆਈ ਹੈ। ਪੂਰਨੀਆ ਵਿੱਚ ਰੋਡ ਸ਼ੋਅ ਦੌਰਾਨ ਇੱਕ ਨੌਜਵਾਨ ਅਚਾਨਕ ਰਾਹੁਲ ਗਾਂਧੀ ਦੇ ਨੇੜੇ ਪਹੁੰਚ ਗਿਆ ਅਤੇ ਉਨ੍ਹਾਂ ਨਾਲ ‘Kiss’ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਹਟਾ ਦਿੱਤਾ। ਇਸ ਘਟਨਾ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਲਈ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ।

ਐਤਵਾਰ ਨੂੰ ਯਾਤਰਾ ਦੇ 8ਵੇਂ ਦਿਨ ਰਾਹੁਲ ਗਾਂਧੀ ਨੇ ਪੂਰਨੀਆ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਨਾਲ ਤੇਜਸਵੀ ਯਾਦਵ, ਮੁਕੇਸ਼ ਸਹਨੀ, ਮਾਲੇ ਦੇ ਨੇਤਾ ਦੀਪਾਂਕਰ ਭਟਾਚਾਰਿਆ ਤੇ ਕਾਂਗਰਸ ਅਧਿਅਕਸ਼ ਮੱਲਿਕਾਰਜੁਨ ਖੜਗੇ ਵੀ ਮੌਜੂਦ ਸਨ। ਪੂਰਨੀਆ ਵਿੱਚ ਰਾਹੁਲ ਅਤੇ ਤੇਜਸਵੀ ਦਾ ਆਦਿਵਾਸੀ ਨਾਚ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਬੁਲੇਟ ਮੋਟਰਸਾਈਕਲ ਵੀ ਚਲਾਈ, ਜਿਸ ‘ਤੇ ਉਨ੍ਹਾਂ ਨੇ ਲਗਭਗ 2 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

Join WhatsApp

Join Now

Join Telegram

Join Now

Leave a Comment