ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

On: ਨਵੰਬਰ 29, 2025 8:12 ਪੂਃ ਦੁਃ
Follow Us:

– ਸੂਰਿਆਕੁਮਾਰ ਕਪਤਾਨ, ਗਿੱਲ ਨੂੰ ਬਣਾਇਆ ਉਪ-ਕਪਤਾਨ

– ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਅਦ ਵਾਪਸੀ

ਨਵੀਂ ਦਿੱਲੀ —— ਟੀ-20 ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਸੂਰਿਆਕੁਮਾਰ ਯਾਦਵ ਕਪਤਾਨੀ ਕਰਨਗੇ, ਜਦੋਂ ਕਿ ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਵੀ ਜਗ੍ਹਾ ਮਿਲੀ ਹੈ। ਕ੍ਰਿਕਟ ਏਸ਼ੀਆ ਕੱਪ 9 ਸਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ। ਟੀਮ ਇੰਡੀਆ ਦਾ ਪਹਿਲਾ ਮੈਚ 10 ਸਤੰਬਰ ਨੂੰ ਯੂਏਈ ਵਿਰੁੱਧ ਹੋਵੇਗਾ।

ਏਸ਼ੀਆ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਕੁਲਦੀਪ ਯਾਦਵ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।

ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸਦੇ ਨਾਲ ਪਾਕਿਸਤਾਨ, ਯੂਏਈ ਅਤੇ ਓਮਾਨ ਦੀਆਂ ਟੀਮਾਂ ਹਨ। ਗਰੁੱਪ-ਬੀ ਵਿੱਚ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਹਨ।

ਗਰੁੱਪ ਦੀਆਂ ਸਾਰੀਆਂ ਟੀਮਾਂ ਇੱਕ ਦੂਜੇ ਦੇ ਖਿਲਾਫ 1-1 ਮੈਚ ਖੇਡਣਗੀਆਂ। ਭਾਰਤ ਦਾ ਸਾਹਮਣਾ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਅਤੇ 19 ਨੂੰ ਓਮਾਨ ਨਾਲ ਹੋਵੇਗਾ।

Join WhatsApp

Join Now

Join Telegram

Join Now

Leave a Comment