ਮੋਹਾਲੀ —– ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਵੀਰਵਾਰ ਨੂੰ ਮੋਹਾਲੀ ਦੇ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਭਾਰਤ ਨੂੰ 51 ਦੌੜਾਂ ਨਾਲ ਹਰਾਇਆ। ਭਾਰਤ 162 ਦੌੜਾਂ ‘ਤੇ ਆਲ ਆਊਟ ਹੋ ਗਿਆ।
ਭਾਰਤ ਲਈ ਤਿਲਕ ਵਰਮਾ ਨੇ 34 ਗੇਂਦਾਂ ‘ਤੇ ਸਭ ਤੋਂ ਵੱਧ 62 ਦੌੜਾਂ ਬਣਾਈਆਂ, ਜਿਸ ਵਿੱਚ ਦੋ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਜਿਤੇਸ਼ ਸ਼ਰਮਾ ਨੇ ਵੀ 27, ਹਾਰਦਿਕ ਪੰਡਯਾ ਨੇ 20, ਅਕਸ਼ਰ ਪਟੇਲ ਨੇ 21 ਅਤੇ ਅਭਿਸ਼ੇਕ ਸ਼ਰਮਾ ਨੇ 17 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਸਮੇਤ ਤਿੰਨ ਬੱਲੇਬਾਜ਼ 0 ਦੌੜਾਂ ‘ਤੇ ਆਊਟ ਹੋ ਗਏ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਦੱਖਣੀ ਅਫਰੀਕਾ ਨੇ ਆਪਣੇ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 214 ਦੌੜਾਂ ਦਾ ਟੀਚਾ ਰੱਖਿਆ। ਵਿਕਟਕੀਪਰ ਕੁਇੰਟਨ ਡੀ ਕੌਕ ਨੇ 46 ਗੇਂਦਾਂ ‘ਤੇ ਸਭ ਤੋਂ ਵੱਧ 90 ਦੌੜਾਂ ਦਾ ਯੋਗਦਾਨ ਪਾਇਆ। ਜਿਸ ‘ਚ ਅਰਸ਼ਦੀਪ ਸਭ ਤੋਂ ਜ਼ਿਆਦਾ ਮਹਿੰਗੇ ਸਾਬਿਤ ਹੋਏ ਉਨ੍ਹਾਂ ਨੇ 4 ਓਵਰਾਂ ‘ਚ 54 ਦੌੜਾਂ ਦਿੱਤੀਆਂ ਅਤੇ ਕੋਈ ਵੀ ਵਿਕਟ ਨਹੀਂ ਲਈ।
ਇਸ ਤੋਂ ਪਹਿਲਾਂ, ਸਟੇਡੀਅਮ ਵਿੱਚ ਮੌਜੂਦ ਜ਼ਿਆਦਾਤਰ ਦਰਸ਼ਕਾਂ ਨੇ ਕਿਹਾ ਕਿ ਉਹ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਦੇਖਣ ਆਏ ਸਨ। ਪਰ ਸ਼ੁਭਮਨ ਗਿੱਲ ਪਹਿਲੀ ਹੀ ਗੇਂਦ ‘ਤੇ ਬਿਨਾਂ ਸਕੋਰ ਬਣਾਏ ਹੀ ਸਿਫ਼ਰ ‘ਤੇ ਆਊਟ ਹੋ ਗਏ ਜਦੋਂ ਕਿ ਅਭਿਸ਼ੇਕ ਸ਼ਰਮਾ ਵੀ 8 ਗੇਂਦਾਂ ‘ਚ ਸਿਰਫ 17 ਦੌੜਾਂ ਬਣਾ ਸਕੇ।







