ਗੁਰਦਾਸਪੁਰ ——- ਹੜਾਂ ਦਾ ਪਾਣੀ ਨਾ ਨਿਕਲਣ ਕਰਨ ਗੁਰਦਾਸਪੁਰ ਦੇ 78 ਸਕੂਲਾਂ ਵਿੱਚ 15 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ 8 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਅਧਿਆਪਕਾਂ ਨੂੰ ਚੰਗੀ ਤਰ੍ਹਾਂ ਸਕੂਲਾਂ ਦੀ ਸਫਾਈ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਪਰ ਗੁਰਦਾਸਪੁਰ ਦੇ 78 ਸਕੂਲ ਹੜਾਂ ਦਾ ਪਾਣੀ ਖੜਾ ਹੋਣ ਜਾਂ ਫਿਰ ਇਹਨਾਂ ਦੀ ਹਾਲਤ ਖਰਾਬ ਹੋਣ ਕਾਰਨ ਖੋਲ੍ਹੇ ਨਹੀਂ ਗਏ ਸਨ। 11 ਸਤੰਬਰ ਨੂੰ ਸਕੂਲਾਂ ਵਿੱਚ ਵਿਦਿਆਰਥੀ ਬੁਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਹੁਣ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ 15 ਸਤੰਬਰ ਤੱਕ ਮੁੜ ਤੋਂ ਛੁਟੀਆਂ ਕਰ ਦਿੱਤੀਆਂ ਗਈਆਂ ਹਨ।