ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਨ ਦੀ ਧਰਤੀ – ਨਾਇਬ ਸਿੰਘ ਸੈਣੀ

On: ਦਸੰਬਰ 13, 2025 7:19 ਬਾਃ ਦੁਃ
Follow Us:

– ਸਾਂਸਦ ਖੇਡ ਮਹੋਤਸਵ ਨੌਜੁਆਨਾਂ ਦੀ ਪ੍ਰਤਿਭਾ ਨੂੰ ਅੱਗੇ ਵਧਾਉਣ ਦਾ ਮਜਬੂਤ ਮਾਧਿਅਮ – ਮੁੱਖ ਮੰਤਰੀ
– ਫਤਿਹਾਬਾਦ ਵਿੱਚ ਸਾਂਸਦ ਖੇਡ ਮਹੋਤਸਵ ਦਾ ਸਮਾਪਨ, ਮੁੱਖ ਮੰਤਰੀ ਨੇ ਕਬੱਡੀ ਦਾ ਮੈਚ ਵੀ ਦੇਖਿਆ

ਚੰਡੀਗੜ੍ਹ — ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸਾਂਸਦ ਖੇਡ ਮਹੋਤਸਵ ਸਿਰਫ ਇੱਕ ਖੇਡ ਮੁਕਾਬਲਾ ਨਹੀਂ, ਸਗੋ ਇੱਕ ਵਿਆਪਕ ਸਿਹਤ ਉਤਸਵ ਹੈ, ਜੋ ਨੌਜੁਆਨਾਂ ਨੂੰ ਸਰਗਰਮ ਜੀਵਨਸ਼ੇਲੀ ਅਪਨਾਉਣ ਲਈ ਪੇ੍ਰਰਿਤ ਕਰਦਾ ਹੈ। ਇਹ ਮਹੋਤਸਵ ਖੇਲੋ ਇੰਡੀਆ ਅਤੇ ਫਿੱਟ ਇੰਡੀਆ ਮੁਹਿੰਮਾਂ ਨੂੰ ਜਮੀਨੀ ਪੱਧਰ ‘ਤੇ ਮਜਬੂਤੀ ਪ੍ਰਦਾਨ ਕਰਦੇ ਹੋਏ ਨੌਜੁਆਨਾਂ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਆਤਮਨਿਰਭਰ ਬਨਾਉਣ ਦਾ ਜਨ-ਅੰਦੋਲਨ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਖੇਡਾਂ ਨੂੰ ਜਨ-ਅੰਦੋਲਨ ਬਨਾਉਣ ਦੇ ਸੰਕਲਪ ਨੂੰ ਸਾਕਾਰ ਕਰਦਾ ਇਹ ਮਹੋਤਸਵ ਗ੍ਰਾਮੀਣ ਖੇਤਰਾਂ ਵਿੱਚ ਲੁਕੀ ਖੇਡ ਪ੍ਰਤਿਭਾਵਾਂ ਨੂੰ ਪਹਿਚਾਣ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਦਾ ਮਜਬੂਤ ਮਾਧਿਅਮ ਸਾਬਤ ਹੋ ਰਿਹਾ ਹੈ।

ਖਿਡਾਰੀਆਂ ਤੇ ਮੌਜੂਦ ਜਨਤਾ ਨੂੰ ਸਬੰੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਂਸਦ ਖੇਡ ਮਹੋਤਸਵ ਤੋਂ ਸਿਰਸਾ ਲੋਕਸਭਾ ਖੇਤਰ ਦੇਸ਼ ਵਿੱਚ ਟਾਪ-10 ਲੋਕਸਭਾ ਖੇਤਰਾਂ ਵਿੱਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਇਨਸਾਨ ਦੇ ਅੰਦਰ ਹੁਨਰ ਦੇ ਬਾਅਦ ਵੀ ਮੌਕਾ ਨਾ ਮਿਲਣ ਨਾਲ ਉਹ ਕਾਮਯਾਬੀ ਦੀ ਪੌੜੀ ਨਹੀਂ ਚੜ੍ਹ ਪਾਉਂਦਾ। ਇਸ ਗੱਲ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਂਸਦ ਖੇਡ ਮੁਕਾਬਲੇ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤਰ੍ਹਾ ਦੇ ਆਯੋਜਨ ਨਾਲ ਨਾ ਸਿਰਫ ਖੇਡ ਵਿੱਚ ਦਿਲਚਸਪੀ ਵੱਧਦੀ ਹੈ, ਸਗੋ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡਣ ਲਈ ਪ੍ਰੋਤਸਾਹਨ ਵੀ ਮਿਲਦਾ ਹੈ।

ਓਲੰਪਿਕ 2036 ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ 11 ਸਾਲ ਪਹਿਲਾਂ ਹਰਿਆਣਾ ਵਿੱਚ ਖੇਡਾਂ ਲਈ ਇੱਕ ਵਿਜਨ ਵਿਕਸਿਤ ਕੀਤਾ ਸੀ। ਇਹ ਵਿਜਨ ਸੀ ਹਰ ਬੱਚੇ ਨੂੰ ਖੇਡ ਨਾਲ ਜੋੜਨ ਦਾ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਦਾ ਅਤੇ ਹਰ ਉਸ ਨੌਜੁਆਨ ਨੂੰ ਮੌਕਾ ਦੇਣ ਦਾ, ਜਿਸ ਵਿੱਚ ਖੇਡ ਦੇ ਪ੍ਰਤੀ ਲਲਕ ਹੈ। ਇਸ ਵਿਜਨ ਦਾ ਟੀਚਾ ਹੈ ਕਿ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ, ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਓਲੰਪਿਕ 2036 ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਣਗੇ।

ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣਾ ਹੀ ਆਪਣੇ ਆਪ ਵਿੱਚ ਵੱਡੀ ਉਪਲਬਧੀ ਹੈ। ਇਸ ਲਈ ਖੇਡ ਵਿੱਚ ਹਾਰ-ਜਿੱਤ ਨਾਲ ਵੱਧ ਮਿਹਨਤ, ਅਨੁਸਾਸ਼ਨ ਅਤੇ ਲਗਨ ਮਹਤੱਵਪੂਰਣ ਹੈ। ਇਹੀ ਉਹ ਗੁਣ ਹਨ, ਜੋ ਨੌਜੁਆਨਾਂ ਨੂੰ ਭਵਿੱਖ ਵਿੱਚ ਇੱਕ ਬਿਹਤਰ ਨਾਗਰਿਕ ਅਤੇ ਇੱਕ ਸਫਲ ਖਿਡਾਰੀ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨੌਜੁਆਨਾਂ ਦੀ ਮਜਬੂਤ ਇੱਛਾ ਸ਼ਕਤੀ ਅਤੇ ਸਖਤ ਮਿਹਨਤ ਦਾ ਨਤੀਜਾ ਹੈ ਕਿ ਖੇਡ ਦੇਸ਼ ਦੇ ਅੰਦਰ ਹੋ ਰਹੇ ਹੋਣ ਜਾਂ ਦੇਸ਼ ਦੇ ਬਾਹਰ, ਹਰਿਆਣਵੀਂ ਖਿਡਾਰੀ ਆਪਣੀ ਉਪਲੱਬਧੀਆਂ ਨਾਲ ਦੇਸ਼ ਦੇ ਝੰਡੇ ਨੂੰ ਉੱਚਾ ਕਰ ਰਹੇ ਹੁੰਦੇ ਹਨ।

ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਰਨ ਦੀ ਧਰਤੀ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਨ ਦੀ ਧਰਤੀ ਹੈ। ਸੂਬੇ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ਭਰਨ ਵਿੱਚ ਅਹਿਮ ਯੋਗਦਾਨ ਦਿੰਦਾ ਹੈ। ਜਵਾਨ ਗਰਮੀ-ਸਰਦੀ ਦੀ ਪਰਵਾਹ ਨਾ ਕਰਦੇ ਹੋਏ ਸਰਹੱਦਾਂ ‘ਤੇ ਡਟਿਆ ਰੰਹਿੰਦਾ ਹੈ। ਇਸੀ ਤਰ੍ਹਾ ਸਾਡੇ ਖਿਡਾਰੀ ਕੌਮਾਂਤਰੀ ਖੇਡਾਂ ਵਿੱਚ ਸੋਨਾ ਜਿੱਤ ਕੇ ਦੇਸ਼ ਦੀ ਝੋਲੀ ਭਰਨ ਦਾ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਖਿਡਾਰੀ ਵਿੱਚ ਅਭਿਆਸ, ਅਨੁਸਾਸ਼ਨ ਅਤੇ ਆਤਮਬੱਲ ਵਰਗੇ ਗੁਣਾ ਨੂੰ ਨਿਖਾਰਣ ਲਹੀ ਹੀ ਸਰਕਾਰ ਸਮੇਂ-ਸਮੇਂ ‘ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕਰਦੀ ਰਹਿੰਦੀ ਹੈ। ਸੂਬੇ ਵਿੱਚ ਪੂਰੇ ਸਾਲ ਵੱਖ-ਵੱਖ ਖੇਡ ਮੁਕਾਬਲੇ ਆਯੋਜਿਤ ਕਰਨ ਦੇ ਲਈ ਖੇਡ ਕੈਲੇਂਡਰ ਵੀ ਤਿਆਰ ਕੀਤਾ ਗਿਆ ਹੈ। ਇਸ ਦੇ ਅਨੁਸਾਰ ਖੇਡ ਮਹਾਕੁੰਭ, ਰਾਜਪੱਧਰੀ ਅਖਾੜਾ ਦੰਗਲ, ਮੁੱਕੇਬਾਜੀ, ਵਾਲੀਬਾਲ, ਏਥਲੈਟਿਕਸ, ਬੈਡਮਿੰਟਨ, ਤੈਰਾਕੀ, ਬਾਸਕਿਟਬਾਲ, ਹੈਂਡ ਬਾਲ ਆਦਿ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨ ਹਨ ਕਿ ਹਰਿਆਣਾ ਦਾ ਹਰ ਪਿੰਡ ਇੱਕ ਅਜਿਹਾ ਖਿਡਾਰੀ ਦਵੇ, ਜੋ ਵਿਸ਼ਵ ਮੰਚ ‘ਤੇ ਭਾਰਤ ਦਾ ਪਰਚਮ ਲਹਿਰਾਵੇ। ਇਸ ਸਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਸਾਂਸਦ ਖੇਡ ਮਹੋਤਸਵ ਵੀ ਉਸੀ ਲੜੀ ਦਾ ਇੱਕ ਸੁਨਹਿਰਾ ਹਿੱਸਾ ਹੈ।

ਹਰਿਆਣਾ-ਖੇਡਾਂ ਦੀ ਨਰਸਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਨੂੰ ਖੇਡਾਂ ਦੀ ਨਰਸਰੀ ਕਿਹ ਜਾਂਦਾ ਹੈ। ਰਾਜ ਵਿੱਚ ਮਜਬੂਤ ਖੇਡ ਇੰਫ੍ਰਾਸਟਕਚਰ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਸਾਰੀ ਆਧੁਨਿਕ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਬਚਪਨ ਤੋਂ ਹੀ ਖਿਡਾਰੀਆਂ ਨੂੰ ਤਰਾਸ਼ਨ ਲਈ ਸੂਬੇ ਵਿੱਚ ਖੇਡ ਨਰਸਰੀਆਂ ਖੋਲੀਆਂ ਹੋਈਆਂ ਹਨ। ਇੰਨ੍ਹਾਂ ਵਿੱਚ ਉਨ੍ਹਾਂ ਨੁੰ ਵਿੱਤੀ ਸਹਾਇਤਾ ਤੇ ਸਿਖਲਾਹੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਮੇਂ ਸੂਬੇ ਵਿੱਚ 1,472 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿੱਚ 37,225 ਖਿਡਾਰੀ ਸਿਖਲਾਈ ਲੈ ਰਹੇ ਹਨ। ਖੇਡ ਨਰਸਰੀਆਂ ਵਿੱਚ ਨਾਮਜਦ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

16,418 ਖਿਡਾਰੀਆਂ ਨੂੰ 683.15 ਕਰੋੜ ਰੁਪਏ ਦੇ ਨਗਦ ਪੁਰਸਕਾਰ ਦਿੱਤੇ
ਮੁੱਖ ਮੰਤਰੀ ਨੇ ਕਿਹਾ ਕਿ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜ਼ਗਾਰ ਯਕੀਨੀ ਕਰਨ ਲਈ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ, 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵਂੈ ਅਹੁਦੇ ਬਣਾਏ ਗਏ। ਸਰਕਾਰ ਨੈ 231 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਗਦ ਪੁਰਸਕਾਰ ਦਿੰਦੀ ਹੈ। ਇਸ ਦੇ ਤਹਿਤ ਹੁਣ ਤੱਕ 16 ਹਜਾਰ 418 ਖਿਡਾਰੀਆਂ ਨੂੰ 683 ਕਰੋੜ 15 ਲੱਖ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ। ਸੂਬ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਅਤੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2014 ਤੋਂ ਹੁਣ ਤੱਕ 24 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 70 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਸਮੱਗਰੀ ਉਪਲਬਧ ਕਰਵਾਉਣ ਲਈ ਹਰਿਆਣਾ ਖੇਡ ਉਪਕ੍ਰਣ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15,634 ਖਿਡਾਰੀਆਂ ਨੂੰ ਸਮੱਗਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

Join WhatsApp

Join Now

Join Telegram

Join Now

Leave a Comment