ਤਰਨਤਾਰਨ —- ਪ੍ਰਸਿੱਧ ਕਮੇਡੀ ਕਲਾਕਾਰ ਚਾਚਾ ਬਿਸ਼ਨਾ, ਬੀਰਾ ਸ਼ਰਾਬੀ ਅਤੇ ਗਿੰਦੂ ਘੈਂਟ ਨੂੰ ਉਸ ਵੇਲਾ ਸਦਮਾ ਲੱਗਾ ਜਦ ਉਹਨਾ ਦੇ ਨਾਨਾ ਜਗੀਰ ਸਿੰਘ ਡਾਲੇਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਚ ਜਾ ਬਿਰਾਜੇ ਹਨ।
ਉਹਨਾਂ ਦਾ ਅੰਤਿਮ ਸਸਕਾਰ ਉਨਾਂ ਦੇ ਪਿੰਡ,ਡਾਲੇਕੇ ਜ਼ਿਲ੍ਹਾ ਤਰਨ ਤਰਨ ਵਿਖੇ ਕੀਤਾ ਗਿਆ। ਉਨਾਂ ਦੇ ਸਪੁੱਤਰ ਸਤਨਾਮ ਸਿੰਘ ਸੁਖਦੇਵ ਸਿੰਘ,ਸਪੁੱਤਰੀ ਹਰਜੀਤ ਕੌਰ ਸਰਦਾਰਨੀ ਸੁਰਜੀਤ ਕੌਰ ‘ਤੇ ਉਹਨਾਂ ਦੇ ਦੋਹਤੇ ਗੁਰਦੀਪ ਗੋਲਡੀ ਉਰਫ ਚਾਚਾ ਬਿਸ਼ਨਾ ਦੇ ਨਾਲ ਵੱਖ-ਵੱਖ ਸਖਸ਼ੀਅਤਾਂ ਵੱਲੋਂ ਦੁੱਖ ਪ੍ਗਟ ਕੀਤਾ ਜਾ ਰਿਹਾ ਹੈ।







