ਚੇਨਈ —— ਮੰਗਲਵਾਰ ਸਵੇਰੇ, ਚੇਨਈ ਵਿੱਚ ਇੱਕ ਬਲੂ ਲਾਈਨ ਮੈਟਰੋ ਟ੍ਰੇਨ ਤਕਨੀਕੀ ਖਰਾਬੀ ਕਾਰਨ ਦੋ ਸਟੇਸ਼ਨਾਂ ਦੇ ਵਿਚਕਾਰ ਅਚਾਨਕ ਰੁਕ ਗਈ। ਇਹ ਘਟਨਾ ਸੈਂਟਰਲ ਮੈਟਰੋ ਅਤੇ ਹਾਈ ਕੋਰਟ ਸਟੇਸ਼ਨਾਂ ਵਿਚਕਾਰ ਵਾਪਰੀ। ਯਾਤਰੀਆਂ ਨੇ ਦੱਸਿਆ ਕਿ ਅਚਾਨਕ ਬਿਜਲੀ ਚਲੀ ਗਈ, ਜਿਸ ਕਾਰਨ ਉਹ ਟ੍ਰੇਨ ਦੇ ਅੰਦਰ ਹਨੇਰੇ ਵਿੱਚ ਫਸ ਗਏ। ਯਾਤਰੀ 10 ਮਿੰਟ ਤੱਕ ਟ੍ਰੇਨ ਵਿੱਚ ਹੀ ਰਹੇ।
ਇਸ ਤੋਂ ਬਾਅਦ, ਅਧਿਕਾਰੀਆਂ ਨੇ ਉਨ੍ਹਾਂ ਨੂੰ ਨੇੜਲੇ ਹਾਈ ਕੋਰਟ ਸਟੇਸ਼ਨ ਤੱਕ ਪੈਦਲ ਜਾਣ ਲਈ ਕਿਹਾ, ਜੋ ਕਿ ਲਗਭਗ 500 ਮੀਟਰ ਦੀ ਦੂਰੀ ‘ਤੇ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਲੋਕਾਂ ਨੂੰ ਰੇਲਿੰਗ ਨੂੰ ਫੜ ਕੇ ਸੁਰੰਗ ਵਿੱਚੋਂ ਲੰਘਦੇ ਦਿਖਾਇਆ ਗਿਆ ਹੈ।







