Breaking News: ਰਿਸ਼ਵਤ ਦੇ ਦੋਸ਼ ‘ਚ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਸਸਪੈਂਡ

21

Breaking News: ਰਿਸ਼ਵਤ ਦੇ ਦੋਸ਼ ‘ਚ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਸਸਪੈਂਡ

ਫਤਹਿਗੜ੍ਹ ਚੂੜ੍ਹੀਆਂ ਪੁਲਿਸ ਥਾਣੇ ਵਿੱਚ ਵੱਡੀ ਕਾਰਵਾਈ

Punjab News: ਪੰਜਾਬ ਪੁਲਿਸ ਨੇ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੂੰ ਰਿਸ਼ਵਤ ਮੰਗਣ ਅਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਥਾਣਾ ਫਤਹਿਗੜ੍ਹ ਚੂੜ੍ਹੀਆਂ ਵਿੱਚ ਤੈਨਾਤ ਐੱਸਆਈ ‘ਤੇ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਕੀਤੀ ਗਈ ਹੈ।

ਕਿਵੇਂ ਸਾਹਮਣੇ ਆਇਆ ਮਾਮਲਾ?

ਡੀਐੱਸਪੀ ਵਿਪਨ ਕੁਮਾਰ ਮੁਤਾਬਕ, ਅਭੇ ਮਸੀਹ ਪੁੱਤਰ ਅਜੇ ਮਸੀਹ (ਵਾਸੀ ਫਤਹਿਗੜ੍ਹ ਚੂੜ੍ਹੀਆਂ) ਉੱਤੇ ਲੜਾਈ-ਝਗੜੇ ਅਤੇ ਦੁਕਾਨ ਨੂੰ ਅੱਗ ਲਗਾਉਣ ਸਬੰਧੀ ਮਾਮਲਾ ਦਰਜ ਹੋਇਆ ਸੀ।

– ਕੇਸ ਦੀ ਜਾਂਚ ਕਰ ਰਹੇ ਐੱਸਆਈ ਪਲਵਿੰਦਰ ਸਿੰਘ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਉੱਭਰ ਕੇ ਆਇਆ।
– ਆਡੀਓ ਵਿੱਚ ਮੁਲਜ਼ਮ ਦੇ ਪਿਤਾ ਨਾਲ ਪੈਸਿਆਂ ਦੀ ਮੰਗ ਹੋ ਰਹੀ ਸੀ, ਜਿਸ ਕਾਰਨ ਵਿਭਾਗ ਨੇ ਤੁਰੰਤ ਐੱਸਆਈ ਨੂੰ ਮੁਅੱਤਲ ਕਰ ਦਿੱਤਾ।

ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ – ਪੁਲਿਸ ਵਿਭਾਗ

ਡੀਐੱਸਪੀ ਵਿਪਨ ਕੁਮਾਰ ਨੇ ਸਖਤ ਰੁਖ਼ ਅਖਤਿਆਰ ਕਰਦੇ ਹੋਏ ਕਿਹਾ, “ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਦੋਸ਼ੀ ਪੁਲਿਸ ਵਿਭਾਗ ਦਾ ਅਧਿਕਾਰੀ ਹੀ ਕਿਉਂ ਨਾ ਹੋਵੇ।”

ਵਿਭਾਗ ਵੱਲੋਂ ਇਸ ਮਾਮਲੇ ਦੀ ਅਧਿਕਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਹੋਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ।