ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ AAP ‘ਚ ਸ਼ਾਮਲ

13

 

ਅਮਰਕੋਟ :

ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਦੇ ਪਿੰਡ ਜੰਡ ਵਿਖੇ ਸ੍ਰ਼ੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਵੇਲ਼ੇ ਭਾਰੀ ਝਟਕਾ ਲੱਗਿਆ ਜਦੋਂ ਮੈਂਬਰ ਪੰਚਾਇਤ ਅਮਰੀਕ ਸਿੰਘ ਅਤੇ ਕਾਬਲ ਸਿੰਘ ਆਪਣੇ ਸਾਥੀਆਂ ਸਮੇਤ ਸ੍ਰ਼ੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਅਤੇ ਸੂਬਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਸ਼ੋ੍ਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਮੈਂਬਰ ਪੰਚਾਇਤ ਅਮਰੀਕ ਸਿੰਘ ਅਤੇ ਕਾਬਲ ਸਿੰਘ ਆਪਣੇ ਸਾਥੀਆਂ ਸਮੇਤ ਪਾਰਟੀ ਨਾਲ ਜੁੜਨ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ, ਪਾਰਟੀ ਵਿੱਚ ਨਿੱਘਾ ਸਵਾਗਤ ਕਰਦੇ ਹਾਂ।

ਇਸ ਸ਼ਮੂਲੀਅਤ ਨਾਲ਼ ਆਮ ਆਦਮੀ ਪਾਰਟੀ ਨੂੰ ਪਿੰਡ ਜੰਡ ਅੰਦਰ ਭਾਰੀ ਮਜਬੂਤੀ ਮਿਲੀ ਹੈ। ਇਸ ਮੌਕੇ ਪੀਏ ਹੀਰਾ ਸਿੰਘ, ਤਰਸੇਮ ਸਿੰਘ ਜੰਡ, ਅਮਨ ਸਿੰਘ,, ਗੁਰਬੀਰ ਸਿੰਘ ਧੁੰਨ, ਅਮਰਜੀਤ ਸਿੰਘ ਅਮਰਕੋਟ, ਸਰਪੰਚ ਬਲਦੇਵ ਸਿੰਘ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।