ਪੰਜਾਬ ਦੇ ਸਾਬਕਾ CM ਅਤੇ MP ਚਰਨਜੀਤ ਚੰਨੀ ਨੇ ਸਰਕਾਰ ਤੇ ਧੱਕੇਸ਼ਾਹੀ ਨਾਲ ਜ਼ਿਲ੍ਹਾ ਪਰਿਸ਼ਦ ਤੇ ਸੰਮਤੀ ਚੋਣਾਂ ਲੁੱਟਣ ਦੇ ਲਾਏ ਦੋਸ਼

On: ਦਸੰਬਰ 4, 2025 5:45 ਬਾਃ ਦੁਃ
Follow Us:

– ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ
– ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਤੇ ਸੰਵਿਧਾਨ ਅਨੁਸਾਰ ਕੰਮ ਕਰਨ ਦੀ ਨਸੀਹਤ
– ਸਰਕਾਰ ਬਦਲਣ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਦਿੱਤੀ ਚੇਤਾਵਨੀ

ਮੋਰਿੰਡਾ —— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਤੇ ਸਰਕਾਰ ਵੱਲੋਂ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਵਿਰੋਧੀ ਧਰਾਂ ਦੇ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਪੂਰੀ ਤਰ੍ਹਾਂ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਇਸ ਹੈ ਇਸ ਲਈ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਕੇ ਤੇ ਇਸ ਸਰਕਾਰ ਨੂੰ ਭੰਗ ਕਰਕੇ ਮੁੜ ਤੋਂ ਜਿਲਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਪੰਜਾਬ ਪੁਲਿਸ, ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ, ਅਤੇ ਸੂਬੇ ਵਿੱਚ ਜੰਗਲ ਰਾਜ ਬਣਿਆ ਹੋਇਆ ਹੈ। ਇਸ ਸਬੰਧੀ ਉਹਨਾਂ ਐਸਐਸਪੀ ਪਟਿਆਲਾ ਦੀ ਜਿਲ੍ਹੇ ਦੇ ਵੱਖ-ਵੱਖ ਡੀਐਸਪੀਜ਼ ਨਾਲ ਹੋਈ ਗੱਲਬਾਤ ਸਬੰਧੀ ਵੀਡੀਓ ਵੀ ਪੱਤਰਕਾਰਾਂ ਨੂੰ ਸੁਣਾਈ ਗਈ, ਜਿਸ ਵਿੱਚ ਉਨਾਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜਦਗੀ ਪੇਪਰ ਭਰਨ ਤੋ ਰੋਕਣ ਲਈ ਹਦਾਇਤ ਕੀਤੀ ਗਈ ਹੈ, ਪ੍ਰੰਤੂ ਜਦੋਂ ਉਹਨਾਂ ਦਾ ਧਿਆਨ ਸਰਕਾਰ ਅਤੇ ਐਸਐਸਪੀ ਵੱਲੋਂ ਇਹ ਵੀਡੀਓ ਏਆਈ ਤਕਨੀਕ ਨਾਲ ਬਣਾ ਕੇ ਵਾਇਰਲ ਕਰਨ ਵੱਲ ਦਿਵਾਇਆ ਗਿਆ ਤਾਂ ਉਹਨਾਂ ਤੁਰੰਤ ਪਟਿਆਲਾ ਜਿਲੇ ਦੇ ਸਾਬਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨਾਲ ਫੋਨ ਤੇ ਗੱਲ ਕੀਤੀ ਅਤੇ ਸਾਰੀ ਸਥਿਤੀ ਸਬੰਧੀ ਜਾਣਕਾਰੀ ਹਾਸਿਲ ਕੀਤੀ , ਜਿਸ ਸਬੰਧੀ ਸ੍ਰੀ ਜਲਾਲਪੁਰ ਨੇ ਸਾਬਕਾ ਮੁੱਖ ਮੰਤਰੀ ਨੂੰ ਪੱਤਰਕਾਰਾਂ ਦੀ ਹਾਜਰੀ ਵਿਚ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵਿਰੋਧੀ ਤਰ੍ਹਾਂ ਦੇ ਉਮੀਦਵਾਰਾਂ ਨੂੰ ਨਾਮਜਦਗੀ ਪੇਪਰ ਭਰਨ ਤੋਂ ਰੋਕਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਪਰੰਤੂ ਫਿਰ ਵੀ ਜੇਕਰ ਕੋਈ ਉਮੀਦਵਾਰ ਸਬੰਧਤ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਪੇਪਰ ਦਾਖਲ ਕਰਨ ਲਈ ਕਾਮਯਾਬ ਹੋ ਜਾਂਦਾ ਹੈ ਤਾਂ ਉਸਦੇ ਨਾਮਜਦਗੀ ਪੇਪਰਾਂ ਤੇ ਕਥਿਤ ਤੌਰ ਤੇ ਇਤਰਾਜ ਲਗਾਏ ਜਾਂਦੇ ਹਨ ਅਤੇ ਇਨਾ ਦਫਤਰਾਂ ਵਿੱਚ ਬੈਠੇ ਆਪ ਦੇ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਦੇ ਨਾਮਜਦਗੀ ਪੇਪਰ ਫਾੜੇ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਲੋਕਤੰਤਰ ਖੰਭ ਲਾ ਕੇ ਉੱਡ ਚੁੱਕਿਆ ਅਤੇ ਜਿਹੜੇ ਲੋਕ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਤੇ ਕ੍ਰਾਂਤੀਕਾਰੀ ਦੱਸਦੇ ਹਨ ਉਨਾ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਤੇ ਰੋਜਾਨਾ ਸੂਬੇ ਵਿੱਚ ਇੱਕ ਤੋਂ ਵੱਧ ਕਤਲ ਹੋ ਰਹੇ ਹਨ ਤੇ ਦਿਨੋ ਦਿਨ ਲੁੱਟਾਂ ਖੋਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਅੱਜ ਸ਼ਹੀਦ ਭਗਤ ਸਿੰਘ ਮੁੜ ਵਾਪਸ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਆਪ ਆਗੂਆਂ ਦੇ ਹੀ ਗੋਲੀ ਮਾਰਨਗੇ। ਉਹਨਾਂ ਪੰਜਾਬ ਦੇ ਡੀਜੀਪੀ ਤੇ ਵੀ ਸਵਾਲ ਚੁੱਕਿਆ ਕਿ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਪਾਰਟੀ ਦੇ ਵਰਕਰ ਬਣ ਕੇ ਸ਼ਰੇਆਮ ਰਾਜਨੀਤੀ ਕਰ ਰਹੇ ਹਨ ਪ੍ਰੰਤੂ ਪੁਲਿਸ ਪ੍ਰਮੁੱਖ ਅੱਖਾਂ ਬੰਦ ਕਰੀ ਬੈਠੇ ਹਨ ਉਹਨਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਥਾਣੇਦਾਰਾਂ ਵੱਲੋਂ ਵੀ ਕਾਂਗਰਸ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜਦਗੀ ਪੇਪਰ ਭਰਨ ਤੋਂ ਰੋਕਣ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ । ਉਹਨਾਂ ਸੂਬੇ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਰਕਾਰ ਨੇ ਪਿੱਠੂ ਬਣ ਕੇ ਕੰਮ ਕਰ ਰਹੇ ਜਿਲਿਆਂ ਦੇ ਡੀਸੀ ਤੇ ਐਸਡੀਐਮ ਵੱਲ ਵੀ ਧਿਆਨ ਦੇਣ ਲਈ ਕਿਹਾ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੂਬੇ ਦੇ ਇੰਚਾਰਜ ਮਨੀਸ਼ ਸੀਸੋਦੀਆ ਵੱਲੋਂ ਪਹਿਲਾ ਐਲਾਨ ਕੀਤੀ ਗਈ ਰਣਨੀਤੀ ਸ਼ਾਮ ਦਾਮ ਦੰਡ ਭੇਵ ਅਨੁਸਾਰ ਹੀ ਇਨਾ ਚੋਣਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਡਾਂਗ ਦੇ ਜੋਰ ਤੇ ਪੰਜਾਬੀਆਂ ਨੂੰ ਦਬਾ ਕੇ ਇਹ ਚੋਣਾਂ ਜਿੱਤਣਾ ਚਾਹੁੰਦੀ ਹੈ, ਪਰੰਤੂ ਪੰਜਾਬੀਆਂ ਨੇ ਕਦੇ ਵੀ ਕਿਸੇ ਅੱਗੇ ਝੁਕਣਾ ਨਹੀਂ ਸਿੱਖਿਆ।

ਸ੍ਰੀ ਚੰਨੀ ਨੇ ਇਸ ਮੌਕੇ ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸਰਕਾਰ ਦੀਆਂ ਲੋਕ ਪੱਖੀ ਪਾਲਸੀਆਂ ਨੂੰ ਲਾਗੂ ਕਰਨ ।.ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਬਦਲਦੀਆਂ ਰਹੀਆਂ ਹਨ ਅਤੇ ਸੂਬੇ ਦੀ ਸਰਕਾਰ ਬਦਲਣ ਉਪਰੰਤ ਧੱਕਾਸ਼ਾਹੀ ਤੇ ਗੈਰ ਕਾਨੂੰਨੀ ਕਾਰਜ ਕਰਨ ਵਾਲੇ ਅਫਸਰਾਂ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।.ਉਹਨਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਤੋਂ ਘਬਰਾ ਕੇ ਜਾਂ ਡਰ ਕੇ ਕਾਂਗਰਸ ਇਹ ਚੋਣ ਮੈਦਾਨ ਤੋਂ ਬਾਹਰ ਨਹੀਂ ਹੋਵੇਗੀ ਸਗੋਂ ਲੋਕਤੰਤਰਿਕ ਪ੍ਰਕਿਰਿਆ ਤਹਿਤ ਇਹ ਚੋਣ ਲੜੀ ਜਾਵੇਗੀ ਉਹਨਾਂ ਕਿਹਾ ਕਿ ਉਹ ਇਸ ਲੜਾਈ ਨੂੰ ਸੜਕਾਂ ਤੇ ਧਰਨੇ ਪ੍ਰਦਰਸ਼ਨ ਦੇਣ ਤੋਂ ਲੈ ਕੇ ਪਾਰਲੀਮੈਂਟ ਸਮੇਤ ਸੂਬੇ ਦੇ ਰਾਜਪਾਲ ਅਤੇ ਦੇਸ਼ ਦੇ ਰਾਸ਼ਟਰਪਤੀ ਤੱਕ ਵੀ ਲੈ ਕੇ ਜਾਣਗੇ ।

ਇਸ ਉਪਰੰਤ ਸ੍ਰੀ ਚੰਨੀ ਨੇ ਮੋਰਿੰਡਾ ਰੂਰਲ ਜੋਨ ਤੋ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਜਾ ਰਹੇ ਯੂਥ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਮੋਰਿੰਡਾ ਦੇ ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਦੇ ਕਾਫਲੇ ਨੂੰ ਨਾਮਜਦਗੀ ਭਰਨ ਪੱਤਰ ਭਰਨ ਲਈ ਰਵਾਨਾ ਕੀਤਾ ਗਿਆ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ,ਹਰਜੋਤ ਸਿੰਘ ਢੰਗਰਾਲੀ, ਹਰਮਿੰਦਰ ਸਿੰਘ ਲੱਕੀ, ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਹਰਮਿੰਦਰ ਕੌਰ ਸੰਧੂ ਸਾਬਕਾ ਜਿਲਾ ਯੂਥ ਕਾਂਗਰਸ ਪ੍ਰਧਾਨ, ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਬਲਜਿੰਦਰ ਸਿੰਘ ਧਾਲੀਵਾਲ, ਬਾਰਾ ਸਿੰਘ ਰੌਣੀ, ਸਾਬਕਾ ਸਰਪੰਚ ਭਗਵਾਨ ਦਾਸ, ਰਣਜੋਤ ਸਿੰਘ ਜੋਤੀ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਮਾਵੀ, ਸਿਕੰਦਰ ਸਿੰਘ ਚਕਲਾਂ, ਸ਼ੇਰ ਸਿੰਘ ਕਕਰਾਲੀ, ਜੀਰਾ ਰਾਮ ਰਤਨਗੜ੍ਹ, ਮਨਪ੍ਰੀਤ ਸਿੰਘ ਗੋਗਾ, ਇਕਬਾਲ ਸਿੰਘ ਸਾਲਾਪੁਰ, ਨਰਾਤਾ ਸਿੰਘ ਅਰਨੌਲੀ, ਨਵਤੇਜ ਸਿੰਘ ਤੇਜੀ ਸਾਬਕਾ ਸਰਪੰਚ ਸਹੇੜੀ ਅਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

Join WhatsApp

Join Now

Join Telegram

Join Now

Leave a Comment