ਮੈਕਸੀਕੋ ਦੀ ਫਾਤਿਮਾ ਬੋਸ਼ ਸਿਰ ਸਜਿਆ ਮਿਸ ਯੂਨੀਵਰਸ 2025 ਦਾ ਤਾਜ

On: ਨਵੰਬਰ 21, 2025 2:01 ਬਾਃ ਦੁਃ
Follow Us:

ਨਵੀਂ ਦਿੱਲੀ ——- ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਜਿੱਤਿਆ ਹੈ। ਫਾਤਿਮਾ ਬੋਸ਼ 25 ਸਾਲ ਦੀ ਹੈ। ਭਾਰਤ ਦੀ ਨੁਮਾਇੰਦਗੀ ਕਰ ਰਹੀ ਮਨਿਕਾ ਵਿਸ਼ਵਕਰਮਾ ਚੋਟੀ ਦੇ 30 ਵਿੱਚ ਪਹੁੰਚੀ ਪਰ ਚੋਟੀ ਦੇ 12 ਵਿੱਚ ਸਥਾਨ ਹਾਸਲ ਕਰਨ ਵਿੱਚ ਅਸਫਲ ਰਹੀ।

ਚਾਰ ਦੌਰਾਂ ਤੋਂ ਬਾਅਦ, ਚੋਟੀ ਦੇ 5 ਵਿੱਚ ਥਾਈਲੈਂਡ ਦੀ ਪ੍ਰਵੀਨਰ ਸਿੰਘ, ਫਿਲੀਪੀਨਜ਼ ਦੀ ਅਤਿਸਾ ਮਨਾਲੋ, ਵੈਨੇਜ਼ੁਏਲਾ ਦੀ ਸਟੈਫਨੀ ਅਬਸਾਲੀ, ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਸ਼ਾਮਲ ਸਨ। ਬਾਅਦ ਵਿੱਚ ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਜੇਤੂ ਘੋਸ਼ਿਤ ਕੀਤਾ ਗਿਆ।

ਮਿਸ ਯੂਨੀਵਰਸ 2025 ਵਿੱਚ, ਥਾਈਲੈਂਡ ਦੀ ਪ੍ਰਤੀਯੋਗੀ ਪ੍ਰਵੀਨਰ ਸਿੰਘ ਦੂਜੇ ਸਥਾਨ ‘ਤੇ ਰਹੀ, ਜਦੋਂ ਕਿ ਵੈਨੇਜ਼ੁਏਲਾ ਦੀ ਸਟੈਫਨੀ ਅਬਸਾਲੀ ਤੀਜੇ ਸਥਾਨ ‘ਤੇ ਰਹੀ। ਫਿਲੀਪੀਨਜ਼ ਦੀ ਅਤਿਸਾ ਮਨਾਲੋ ਚੌਥੇ ਸਥਾਨ ‘ਤੇ ਰਹੀ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਪੰਜਵੇਂ ਸਥਾਨ ‘ਤੇ ਰਹੀ।

Join WhatsApp

Join Now

Join Telegram

Join Now

Leave a Comment