ਬਿਆਸ ਦਰਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗਿਆ

On: November 29, 2025 8:10 AM
Follow Us:

– ਦਰਿਆ ਵਿਚ 125000 ਕਿਉਸਿਕ ਦੇ ਕਰੀਬ ਪਾਣੀ ਖ਼ਤਰੇ ਦੇ ਨਿਸ਼ਾਨ ਤੋ ਵੱਧ

ਬਾਬਾ ਬਕਾਲਾ ਸਾਹਿਬ, 28 ਅਗਸਤ 2025 – ਹਿਮਾਚਲ ਪ੍ਰਦੇਸ ਵਿਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਦੀਆ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਅੱਜ ਸਾਮ 5-00 ਵਜੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਕੇ ਲਗਾਤਾਰ ਵਧਣ ਕਾਰਨ ਰੈੱਡ ਅਲਰਟ ਨਿਸ਼ਾਨ ਤੇ ਪੁੱਜ ਗਿਆ ਹੈ ।ਬਿਆਸ ਦਰਿਆ ਤੇ ਪੁੱਜ ਕੇ ਪ੍ਰਾਪਤ ਸੂਚਨਾ ਅਨੁਸਾਰ ਅੱਜ ਸਾਮ 5-00 ਵਜੇ ਤੱਕ 230743 ਕਿਉਂਸਿਕ ਪਾਣੀ ਚੱਲ ਰਿਹਾ ਸੀ।

ਇਸ ਸਬੰਧੀ ਉੱਥੇ ਤਾਇਨਾਤ ਗੇਜ ਰੀਡਰ ਉਮੈਦ ਕੁਮਾਰ ਨੇ ਦੱਸਿਆ ਕਿ ਕੱਲ੍ਹ ਸਾਮ 6 ਵਜੇ ਤੱਕ ਬਿਆਸ ਦਰਿਆ ਵਿਚ ਪਾਣੀ ਦਾ ਵਹਾਅ 210000 ਕਿਉਸਿਕ ਦੇ ਕਰੀਬ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਤੋ ਕਾਫੀ ਉਪਰ ਹੈ ਪਰ ਅੱਜ ਸਵੇਰੇ 8 ਵਜੇ ਮੀਟਰ ਦੀ ਰੀਡਿੰਗ 742.20 ਹੋ ਗਈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋ 125000 ਕਿਉਸਿਕ ਦੇ ਕਰੀਬ ਵੱਧ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਚੱਲਣਾ ਸ਼ੁਰੂ ਹੋ ਚੁੱਕਾ ਹੈ।

ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਹੈ।ਨੇੜਲੇ ਪਿੰਡਾ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਡੇਰਾ ਰਾਧਾ ਸੁਆਮੀ ਬਿਆਸ ਨੂੰ ਜਾਂਦੀ ਸੜਕ ਤੇ ਵੀ ਦਰਿਆ ਦੇ ਕਿਨਾਰੇ ਉਪਰ ਦੀ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ।ਸਬ ਡਵੀਜ਼ਨ ਬਾਬਾ ਬਕਾਲਾ ਦੇ ਪਿੰਡ ਕੋਟ ਮਹਿਤਾਬ, ਵਜ਼ੀਰ ਭੁੱਲਰ, ਬੁੱਢਾ ਥੇਹ, ਸੇਰੋਂ ਬਾਘਾ, ਸਮੇਤ ਕਈ ਪਿੰਡਾ ਦੇ ਖੇਤਾਂ ਵਿਚ ਪਾਣੀ ਭਰ ਚੁੱਕਾ ਹੈ।

Join WhatsApp

Join Now

Join Telegram

Join Now

Leave a Comment