6635 ਈਟੀਟੀ ਅਧਿਆਪਕ ਹੁਣ ਕਰਨਗੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ?

24

ਬਦਲੀਆਂ ਦੀ ਮੰਗ ਨੂੰ ਲੈ ਕੇ 6635 ਈਟੀਟੀ ਅਧਿਆਪਕਾਂ ਦੀ ਮੁਹਿੰਮ ਤੇਜ਼

Teachers News: 6635 ਈਟੀਟੀ ਅਧਿਆਪਕਾਂ ਦੀ ਸੂਬਾ ਕਮੇਟੀ ਦੀ ਮੀਟਿੰਗ, ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਸਿੱਖਿਆ ਮੰਤਰੀ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਤੋਂ ਪਹਿਲਾਂ 6635 ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਇਹ ਮੌਕਾ ਨਹੀਂ ਦਿੱਤਾ ਗਿਆ।

ਸੂਬਾ ਪ੍ਰਧਾਨ ਦੀਪਕ ਕੰਬੋਜ, ਸਲਿੰਦਰ ਕੰਬੋਜ, ਨਿਰਮਲ ਜੀਰਾ, ਜਰਨੈਲ ਸੰਗਰੂਰ, ਜੱਗਾ ਬੋਹਾ, ਰਾਜਸੁਖਵਿੰਦਰ ਗੁਰਦਾਸਪੁਰ, ਰਵਿੰਦਰ ਅਬੋਹਰ, ਕੁਲਦੀਪ ਖੋਖਰ, ਦੀਪ ਬਨਾਰਸੀ ਅਤੇ ਬੂਟਾ ਮਾਨਸਾ ਨੇ ਸਾਂਝਾ ਬਿਆਨ ਵਿੱਚ ਕਿਹਾ ਕਿ 6635 ਈਟੀਟੀ ਅਧਿਆਪਕ ਪਿਛਲੇ ਢਾਈ ਸਾਲਾਂ ਤੋਂ 200 ਤੋਂ 300 ਕਿ.ਮੀ. ਦੂਰ ਨੌਕਰੀ ਕਰ ਰਹੇ ਹਨ। ਉਹਨਾਂ ਨੇ ਮੰਗ ਕੀਤੀ ਕਿ ਤਰਸ ਦੇ ਆਧਾਰ ‘ਤੇ ਉਨ੍ਹਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਘਰਾਂ ਦੇ ਨੇੜੇ ਆ ਸਕਣ।