14 ਸਾਲ ਅਤੇ 3 ਸਾਲ ਤੋਂ ਭਗੌੜੇ ਚੱਲ ਰਹੇ 2 ਮੁਲਜ਼ਮ ਗ੍ਰਿਫਤਾਰ

On: ਦਸੰਬਰ 1, 2025 9:44 ਪੂਃ ਦੁਃ
Follow Us:

ਸਾਹਿਬਜ਼ਾਦਾ ਅਜੀਤ ਸਿੰਘ ਨਗਰ —— ਮੋਹਾਲੀ ਪੁਲਿਸ ਵੱਲੋਂ ਵੱਖ-ਵੱਖ ਜੁਰਮਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਕਾਬੂ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਵੱਡੇ ਪੱਧਰ ‘ਤੇ ਚਲਾਈ ਜਾ ਰਹੀ ਮੁਹਿੰਮ ਤਹਿਤ 14 ਸਾਲ ਅਤੇ ਤਿੰਨ ਸਾਲ ਤੋਂ ਭਗੌੜੇ ਚੱਲੇ ਆ ਰਹੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ, ਸੌਰਵ ਜਿੰਦਲ ਐਸ ਪੀ (ਜਾਂਚ) ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਗਏ ਦੋਸ਼ੀਆਂ ਵਿੱਚ ਡੈਨੀਅਲ ਉਰਫ ਡੈਨੀ ਪੁੱਤਰ ਤਾਰਾ ਚੰਦ ਵਾਸੀ ਪਿੰਡ ਬੱਬੀਆ ਵਾਲ, ਥਾਣਾ ਸਦਰ ਜਲੰਧਰ, ਮੁੱਕਦਮਾ ਨੰਬਰ 66 ਮਿਤੀ 01.05.2008 ਅ/ਧ 279, 337, 338 ਆਈ.ਪੀ.ਸੀ ਥਾਣਾ ਫੇਸ-8 ਮੋਹਾਲੀ ਵਿੱਚ ਲੋੜੀਂਦਾ ਸੀ, ਜੋ 14 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ।

ਇਸੇ ਤਰ੍ਹਾਂ ਦੂਸਰਾ ਦੋਸ਼ੀ ਭਗਵੰਤ ਸਿੰਘ ਉਰਫ ਕਾਲਾ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਕਾਲਸਾ, ਥਾਣਾ ਸਦਰ ਰਾਏਕੋਟ, ਜ਼ਿਲ੍ਹਾ ਲੁਧਿਆਣਾ, ਜੋ ਕਿ ਮੁਕਦਮਾ ਨੰਬਰ 49, ਮਿਤੀ 03.03.2021, ਅਧੀਨ ਧਾਰਾ 237, 337, 427 ਆਈ ਪੀ ਸੀ, 61-01-14 ਆਬਕਾਰੀ ਐਕਟ, ਥਾਣਾ ਮਟੌਰ ਮੋਹਾਲੀ ਵਿੱਚ (43 ਪੇਟੀਆਂ) 3,87,000 ਮਿਲੀ ਲੀਟਰ ਸ਼ਰਾਬ ਵਿੱਚ ਲੋੜੀਂਦਾ ਸੀ, ਪਿਛਲੇ 03 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆ ਵਿਰੁੱਧ ਚਲਾਈ ਮੁਹਿੰਮ ਤਹਿਤ ਭਗੌੜੇ ਅਪਰਾਧੀਆਂ (ਪੀ.ਓਜ਼) ਨੂੰ ਗ੍ਰਿਫਤਾਰ ਕਰਨ ਲਈ ਪੀ.ਓ. ਸਟਾਫ਼ ਬਣਾ ਕੇ ਭਗੌੜਿਆਂ ਨੂੰ ਫੜਨ ਦਾ ਵਿਸ਼ੇਸ਼ ਕਾਰਜ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ), ਨਵੀਨਪਾਲ ਸਿੰਘ ਲਹਿਲ ਨੂੰ ਇਸ ਮੁਹਿੰਮ ਦੀ ਨਿਗਰਾਨੀ ਸੌਂਪੀ ਗਈ ਹੈ।

ਐਸ ਪੀ (ਜਾਂਚ) ਅਨੁਸਾਰ ਭਵਿੱਖ ਵਿੱਚ ਵੀ ਇਨ੍ਹਾਂ ਭਗੌੜੇ ਅਪਰਾਧੀਆਂ ਨੂੰ ਫੜਨ ਦੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਾਨੂੰਨ ਤੋਂ ਭੱਜਣ ਵਾਲੇ ਇਨ੍ਹਾਂ ਅਪਰਾਧੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾ ਸਕੇ।

Join WhatsApp

Join Now

Join Telegram

Join Now

Leave a Comment