ਯੁੱਧ ਨਸ਼ਿਆਂ ਵਿਰੁੱਧ: 24 ਦਿਨਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ’ਚ 123 ਨਸ਼ਾ ਤਸਕਰ ਕਾਬੂ – ਡੀਆਈਜੀ ਸਵਪਨ ਸ਼ਰਮਾ

On: ਮਾਰਚ 25, 2025 9:35 ਬਾਃ ਦੁਃ
Follow Us:
---Advertisement---

ਯੁੱਧ ਨਸ਼ਿਆਂ ਵਿਰੁੱਧ: 24 ਦਿਨਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ’ਚ 123 ਨਸ਼ਾ ਤਸਕਰ ਕਾਬੂ – ਡੀਆਈਜੀ ਸਵਪਨ ਸ਼ਰਮਾ

ਐਂਟੀ-ਡਰੋਨ ਤਕਨੀਕ ਨਾਲ ਪੁਲਿਸ ਹੋਰ ਸਮਰੱਥ, ਅਧਿਕਾਰੀਆਂ ਨਾਲ ਸਮੀਖਿਆ ਬੈਠਕ

ਫਾਜ਼ਿਲਕਾ, 25 ਮਾਰਚ 2025

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ, ਡੀਜੀਪੀ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ। ਪਿਛਲੇ 24 ਦਿਨਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ 123 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸ੍ਰੀ ਸਵਪਨ ਸ਼ਰਮਾ (IPS) ਨੇ ਅੱਜ ਫਾਜ਼ਿਲਕਾ ਦੌਰੇ ਦੌਰਾਨ ਦਿੱਤੀ।

ਡੀਆਈਜੀ ਸਵਪਨ ਸ਼ਰਮਾ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ’ਤੇ ਪਹੁੰਚੇ, ਜਿੱਥੇ ਐਸਐਸਪੀ ਸ. ਵਰਿੰਦਰ ਸਿੰਘ ਬਰਾੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜ਼ਿਲ੍ਹਾ ਪੁਲਿਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਐਸਐਸਪੀ ਸਮੇਤ ਫਾਜ਼ਿਲਕਾ ਪੁਲਿਸ ਦੇ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨਾਲ ਕ੍ਰਾਈਮ ਸਮੀਖਿਆ ਬੈਠਕ ਕੀਤੀ। ਬੈਠਕ ਵਿੱਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ, ਪੈਂਡਿੰਗ ਕੇਸਾਂ ਦਾ ਜਲਦ ਨਿਪਟਾਰਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਅਤੇ ਪੁਲਿਸਿੰਗ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ।

ਡੀਆਈਜੀ ਨੇ ਦੱਸਿਆ ਕਿ 1 ਤੋਂ 24 ਮਾਰਚ ਤੱਕ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ। ਇਸ ਦੌਰਾਨ 87 ਕੇਸ ਦਰਜ ਕੀਤੇ ਗਏ ਅਤੇ 123 ਨਸ਼ਾ ਤਸਕਰ ਗ੍ਰਿਫ਼ਤਾਰ ਹੋਏ। ਇਨ੍ਹਾਂ ਤੋਂ 2.435 ਕਿਲੋ ਹੈਰੋਇਨ, 576935 ਪ੍ਰੇਗਾ ਕੈਪਸੂਲ, 24279 ਨਸ਼ੀਲੀਆਂ ਗੋਲੀਆਂ, 7.500 ਕਿਲੋ ਪੋਸਤ ਅਤੇ 54,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਵੀ ਚਲਾਇਆ ਜਾ ਰਿਹਾ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਕੌਮਾਂਤਰੀ ਸਰਹੱਦ ’ਤੇ ਦੂਜੀ ਸੁਰੱਖਿਆ ਰੇਖਾ ਵਜੋਂ ਕੰਮ ਕਰਦੀ ਹੈ। ਜਲਦ ਹੀ ਐਂਟੀ-ਡਰੋਨ ਸਿਸਟਮ ਮਿਲਣ ਨਾਲ ਪੁਲਿਸ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਨਸ਼ਾ ਤਸਕਰੀ ’ਤੇ ਸਖ਼ਤ ਰੋਕ ਲੱਗੇਗੀ। ਉਨ੍ਹਾਂ ਸਪੱਸ਼ਟ ਕੀਤਾ, “ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਉਨ੍ਹਾਂ ਲਈ ਸਿਰਫ਼ ਜੇਲ੍ਹ ਹੀ ਰਾਹ ਬਚੇਗਾ।”

ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਡੀਆਈਜੀ ਨੂੰ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਪੁਲਿਸ ਆਪ੍ਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸਪੀ ਸ. ਪ੍ਰਦੀਪ ਸਿੰਘ ਸੰਧੂ ਵੀ ਹਾਜ਼ਰ ਸਨ।

 

Join WhatsApp

Join Now

Join Telegram

Join Now

Leave a Comment