ਆਯੂਸ਼ਮਾਨ ਆਰੋਗਿਆ ਕੇਂਦਰ: ਕਲੀਨੀਕਲ ਅਸਿਸਟੈਂਟ ਨੂੰ ਨਿਯੁਕਤੀ ਪੱਤਰ ਜਾਰੀ

22

ਆਯੂਸ਼ਮਾਨ ਆਰੋਗਿਆ ਕੇਂਦਰ: ਕਲੀਨੀਕਲ ਅਸਿਸਟੈਂਟ ਨੂੰ ਨਿਯੁਕਤੀ ਪੱਤਰ ਜਾਰੀ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਕੇਂਦਰ ਲੋਕਾਂ ਲਈ ਹੋ ਰਹੇ ਹਨ ਵਰਦਾਨ

ਫਾਜ਼ਿਲਕਾ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਉੱਚੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਭਰ ਵਿੱਚ ਆਯੂਸ਼ਮਾਨ ਆਰੋਗਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।

ਇਨ੍ਹਾਂ ਕਲੀਨਿਕਾਂ ਵਿੱਚ ਡਾਕਟਰ, ਫਾਰਮੇਸੀ ਅਫ਼ਸਰ, ਕਲੀਨੀਕਲ ਅਸਿਸਟੈਂਟ ਅਤੇ ਹੋਰ ਸਹਾਇਕ ਸਟਾਫ਼ ਸੇਵਾਵਾਂ ਭੰਗ ਰਹੇ ਹਨ। ਸਿਵਲ ਸਰਜਨ, ਫਾਜ਼ਿਲਕਾ, ਡਾ. ਲਹਿੰਬਰ ਰਾਮ ਦੇ ਹੁਕਮਾਂ ਅਨੁਸਾਰ, ਇੱਕ ਕਲੀਨੀਕਲ ਅਸਿਸਟੈਂਟ ਦੀ ਖਾਲੀ ਆਸਾਮੀ ਲਈ ਡਾ. ਕਵਿਤਾ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਵਿਪਨਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ।

ਇਸ ਮੌਕੇ ‘ਤੇ ਡਾ. ਸੁਨੀਤਾ ਕੰਬੋਜ਼, ਡਾ. ਆਮਨਾ ਕੰਬੋਜ਼, ਰਾਜੇਸ਼ ਕੁਮਾਰ, ਵਿਨੋਦ ਖੁਰਾਣਾ, ਅਤਿੰਦਰ ਸਿੰਘ ਅਤੇ ਆਕਾਸ਼ ਕੁਮਾਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਯੂਸ਼ਮਾਨ ਆਰੋਗਿਆ ਕੇਂਦਰ ਲੋਕਾਂ ਲਈ ਇਕ ਵੱਡਾ ਫ਼ਾਇਦੇਮੰਦ ਕਦਮ ਸਾਬਿਤ ਹੋ ਰਹੇ ਹਨ। ਲੋਕ ਵਿਸ਼ਵਾਸ ਰੱਖ ਕੇ ਇਨ੍ਹਾਂ ਕਲੀਨਿਕਾਂ ਵਿੱਚ ਇਲਾਜ ਲਈ ਆ ਰਹੇ ਹਨ।

ਇਨ੍ਹਾਂ ਕੇਂਦਰਾਂ ਵਿੱਚ:
✅ 38 ਕਿਸਮਾਂ ਦੇ ਲੈਬ ਟੈਸਟ ਮੁਫ਼ਤ
✅ 90 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ
✅ ਮਰੀਜ਼ਾਂ ਦਾ ਆਨਲਾਈਨ ਰਿਕਾਰਡ ਸੰਭਾਲਿਆ ਜਾ ਰਿਹਾ ਹੈ

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਯੂਸ਼ਮਾਨ ਆਰੋਗਿਆ ਕੇਂਦਰਾਂ ‘ਚ ਉਪਲੱਬਧ ਹੋ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਵਧ ਤੋਂ ਵਧ ਲਾਭ ਉਠਾਉਣ।