Punjab News- ਬੇਰੁਜਗਾਰ ਲੈਕਚਰਾਰ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਚ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਦਾ ਜਾਰੀ ਕਰਵਾਉਣ ਲਈ ਮੀਟਿੰਗ ਹੋਈ।
ਇਸ ਹੋਈ ਮੀਟਿੰਗ ਚ ਯੂਨੀਅਨ ਆਗੂਆਂ ਨੂੰ ਸਿੱਖਿਆ ਮੰਤਰੀ ਵੱਲੋਂ ਜਲਦੀ ਸਕੂਲ ਲੈਕਚਰਾਰ ਦੀ ਭਰਤੀ ਸਮਾਜਿਕ ਸਿੱਖਿਆ ਵਿਸ਼ੇ ਨੂੰ ਸ਼ਾਮਿਲ ਕਰਕੇ ਦੇਣ ਦਾ ਭਰੋਸਾ ਦਿੱਤਾ ਅਤੇ ਯੂਨੀਅਨ ਦੀਆਂ ਬਾਕੀ ਮੰਗਾਂ ਦੇ ਹੱਲ ਲਈ 1 ਅਕਤੂਬਰ ਨੂੰ ਦੁਬਾਰਾ ਲੈਕਚਰਾਰ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ।
ਉਕਤ ਹੋਈ ਮੀਟਿੰਗ ਵਿੱਚ ਬੇਰੁਜਗਾਰ ਲੈਕਚਰਾਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਹਰਦੀਪ ਕੌਰ, ਸੂਬਾ ਮੀਤ ਪ੍ਰਧਾਨ ਗਗਨਦੀਪ ਕੌਰ ਅਤੇ ਰਫ਼ੀ ਖਾਨ ਹਾਜ਼ਰ ਸਨ।
ਉਕਤ ਆਗੂਆਂ ਨੇ ਕਿਹਾ ਹੈ ਕਿ ਮੰਗ ਪੱਤਰ ਦੀ ਇਕ ਇਕ ਮੰਗ ਤੇ ਵਿਚਾਰ ਕੀਤਾ ਗਿਆ, ਸਿੱਖਿਆ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਇਸ਼ਤਿਹਾਰ ਦਿੱਤਾ ਜਾ ਰਿਹਾ, ਕੰਬੀਨੇਸ਼ਨ ਨੂੰ ਕੈਬਿਨੇਟ ਵਿਚ ਮਨਜੂਰੀ ਮਿਲ ਗਈ ਹੈ, ਉਮਰ ਹੱਦ 2 ਸਾਲ ਦੇਣ ਦਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ।
ਪਰ ਯੂਨੀਅਨ ਵੱਲੋਂ ਇਹ ਚੇਤਾਵਨੀ ਹੈ ਜੇਕਰ ਸਰਕਾਰ ਆਪਣੇ ਕਰੇ ਵਾਅਦੇ ਤੇ ਕੁਝ ਹੀ ਦਿਨਾਂ ਵਿਚ ਖਰੀ ਨਹੀਂ ਉਤਰਦੀ ਤਾਂ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਫੇਰ ਲੜਾਈ ਆਰ ਜਾਂ ਪਾਰ ਦੀ ਹੀ ਹੋਵੇਗੀ।
ਕਿਉਂਕਿ ਸਰਕਾਰ ਨੇ ਪਿਛਲੇ 4 ਸਾਲ ਤੋਂ ਸਿੱਖਿਆ ਮਹਿਕਮੇ ਚ ਭਰਤੀ ਨਾ ਦੇ ਕੇ ਸਾਨੂੰ ਬਹੁਤ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਹੋਇਆ, ਇਸ ਲਈ ਸਰਕਾਰ ਜਲਦੀ ਭਰਤੀ ਦੇਵੇ ਅਤੇ ਸਕੂਲਾਂ ਵਿਚ ਲੈਕਚਰਾਰ ਦੀ ਜੋ ਘਾਟ ਹੈ ਉਸਨੂੰ ਪੂਰਾ ਕੀਤਾ ਜਾਵੇ।