Punjab News-
ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਅੱਜ ਕੋਰਟ ਦੇ ਵੱਲੋਂ ਚਾਰ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਵਿਧਾਇਕੀ ਜਾ ਸਕਦੀ ਹੈ। ਦੱਸਦੇ ਚੱਲੀਏ ਕਿ 2013 ਵਿੱਚ ਇੱਕ ਲੜਕੀ ਦੇ ਨਾਲ ਛੇੜਛਾੜ ਕਰਨ ਅਤੇ ਉਸਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਲਾਲਪੁਰਾ ਅਤੇ ਹੋਰਨਾਂ ਲੋਕਾਂ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਸੀ, ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਆਈ ਹੋਈ ਸੀ, ਜਿੱਥੇ ਟੈਕਸੀ ਡਰਾਈਵਰ ਦੇ ਤੌਰ ਤੇ ਕੰਮ ਕਰਦੇ ਮਨਜਿੰਦਰ ਸਿੰਘ ਲਾਲਪੁਰਾ ਵੀ ਪੁੱਜੇ ਸਨ। ਉਨ੍ਹਾਂ ਨੇ ਹੋਰਨਾਂ ਦੋਸ਼ੀਆਂ ਦੇ ਨਾਲ ਮਿਲ ਕੇ ਲੜਕੀ ਦੇ ਨਾਲ ਛੇੜਛਾੜ ਕੀਤੀ ਸੀ ਅਤੇ ਉਸਦੀ ਕੁੱਟਮਾਰ ਕਰਕੇ, ਥਾਣੇ ਬੰਦ ਕਰਵਾ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਉਸਮਾ ਘਟਨਾ ਤੋਂ ਬਾਅਦ, ਜੋ ਸੜਕਾਂ ਤੋਂ ਸੰਸਦ ਤੱਕ ਗੂੰਜਦੀ ਸੀ, ਮਨਜਿੰਦਰ ਸਿੰਘ ਲਾਲਪੁਰਾ ‘ਆਪ’ ਵਿੱਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ (ਯੂਥ ਵਿੰਗ) ਦੀ ਜ਼ਿੰਮੇਵਾਰੀ ਪੰਜਾਬ ਪੱਧਰ ਦੀ ਲੀਡਰਸ਼ਿਪ ਤੱਕ ਮਿਲਦੀ ਰਹੀ। 2019 ਵਿੱਚ, ਲਾਲਪੁਰਾ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਹਲਕੇ ਤੋਂ ‘ਆਪ’ ਉਮੀਦਵਾਰ ਸਨ।
ਦੱਸ ਦਈਏ ਕਿ ਸਵਿਧਾਨ ਦੇ ਮੁਤਾਬਿਕ ਅਤੇ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਕਹਿੰਦੀ ਹੈ ਕਿ ਜਦੋਂ ਕੋਈ ਵੀ ਲੀਡਰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਅਤੇ ਉਸਨੂੰ ਸਜ਼ਾ ਹੋ ਜਾਂਦੀ ਹੈ ਤਾਂ, ਉਕਤ ਲੀਡਰ ਦਾ ਅਹੁਦੇ ਤੋਂ ਜਾਣਾ ਸੰਭਵ ਹੋ ਜਾਂਦਾ ਹੈ। ਇੱਥੇ ਵੀ ਮੰਨਿਆ ਜਾ ਸਕਦਾ ਹੈ ਕਿ ਹੁਣ ਵਿਧਾਇਕ ਨੁੰ ਚਾਰ ਸਾਲ ਦੀ ਸਜ਼ਾ ਹੋਈ ਹੈ ਅਤੇ ਉਸਦੀ ਵਿਧਾਇਕੀ ਵੀ ਜਾ ਸਕਦੀ ਹੈ।