ਘੱਗਰ ਦਰਿਆ ਦੇ ਭਾਂਖਰਪੁਰ ਬੰਨ੍ਹ ਨੂੰ ਤੇਜ਼ ਵਹਾਅ ਕਾਰਨ ਪੁੱਜਿਆ ਨੁਕਸਾਨ: ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

On: ਸਤੰਬਰ 5, 2025 8:19 ਬਾਃ ਦੁਃ
Follow Us:
---Advertisement---

ਡੇਰਾਬੱਸੀ —— ਜਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਅਧੀਨ ਪਿੰਡ ਭਾਂਖਰਪੁਰ ਨੇੜੇ ਵਗਦੇ ਘੱਗਰ ਦਰਿਆ ਵਿੱਚ, ਪਹਾੜੀ ਖੇਤਰਾਂ ਵਿੱਚ ਭਾਰੀ ਬਰਸਾਤ ਕਾਰਨ ਪਾਣੀ ਦਾ ਪੱਧਰ ਕਾਫ਼ੀ ਵਧਣ ਕਰਨ, ਖੱਬੇ ਪਾਸੇ ਪੁੱਜੇ ਨੁਕਸਾਨ ਨੂੰ ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਆਲੋਜੀ ਵਿਭਾਗ, ਮੋਹਾਲੀ ਵੱਲੋਂ ਮੁਰੰਮਤ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਆਲੋਜੀ ਵਿਭਾਗ, ਮੋਹਾਲੀ ਦੇ ਕਾਰਜਕਾਰੀ ਇੰਜੀਨੀਅਰ, ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 01.09.2025 ਨੂੰ ਘੱਗਰ ਦਰਿਆ ਵਿੱਚ ਲਗਭਗ 50 ਹਜ਼ਾਰ ਕਿਊਸਕ ਪਾਣੀ ਦਰਜ ਕੀਤਾ ਗਿਆ, ਜੋ ਕਿ ਲਗਾਤਾਰ ਬਰਸਾਤਾਂ ਦੇ ਕਾਰਨ ਮਿਤੀ 03.09.2025 ਨੂੰ ਵੱਧ ਕੇ ਤਕਰੀਬਨ 1 ਲੱਖ ਕਿਊਸਕ ਹੋ ਗਿਆ।

ਪਾਣੀ ਦੇ ਇਸ ਤੇਜ਼ ਵਹਾਅ ਕਾਰਨ ਪਿੰਡ ਭਾਂਖਰਪੁਰ ਵਿਖੇ ਘੱਗਰ ਦੇ ਖੱਬੇ ਬੰਨ (ਆਰ ਡੀ 10180 ਐਮ) ‘ਤੇ ਖੋਰਾ ਪੈ ਗਿਆ, ਜਿਸ ਨਾਲ ਪੱਥਰ ਦੀ ਠੋਕਰ ਨੂੰ ਨੁਕਸਾਨ ਹੋਇਆ। ਬੰਨ੍ਹ ਨੂੰ ਲੱਗੇ ਖੋਰੇ ਦੀ ਲੰਬਾਈ ਇਸ ਵੇਲੇ ਲਗਭਗ 400 ਫੁੱਟ ਹੈ।

ਉਨ੍ਹਾਂ ਦੱਸਿਆ ਕਿ ਇਸ ਦੀ ਮੁਰੰਮਤ ਤੇ ਮਜ਼ਬੂਤੀ ਲਈ ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਆਲੋਜੀ ਵਿਭਾਗ, ਮੋਹਾਲੀ ਦੇ ਨਾਲ ਪਿੰਡ ਭਾਂਖਰਪੁਰ ਦੇ ਵਸਨੀਕਾਂ ਵੱਲੋਂ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋੜੀਂਦਾ ਸਮਾਨ ਜਿਸ ਵਿੱਚ ਈ ਸੀ ਬੈਗਜ਼ ਅਤੇ ਵਾਇਰ ਕਰੇਟਸ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਲਈ ਲੋੜੀਂਦੀ ਮਸ਼ੀਨਰੀ ਤੇ ਸਮਾਨ ਵਿਭਾਗ ਕੋਲ ਉਪਲਬਧ ਹੈ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਦੋ ਦਿਨ ਪਹਿਲਾਂ ਇਸ ਥਾਂ ਦਾ ਦੌਰਾ ਕਰ, ਪਿੰਡ ਦੇ ਲੋਕਾਂ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗ ਪੂਰੀ ਤਨਦੇਹੀ ਨਾਲ ਇਸ ਖੁਰੇ ਬੰਨ੍ਹ ਨੂੰ ਮਜ਼ਬੂਤ ਕਰੇਗਾ, ਜਿਸ ਲਈ ਜੰਗੀ ਪੱਧਰ ਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਕੰਮ ਚੱਲ ਰਿਹਾ ਹੈ।

Join WhatsApp

Join Now

Join Telegram

Join Now

Leave a Comment