ਭਾਰਤ ਸਰਕਾਰ ਦੀ ਟੀਮ ਵੱਲੋਂ ਲਗਾਤਾਰ ਦੂਜੇ ਦਿਨ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

On: ਸਤੰਬਰ 5, 2025 1:07 ਬਾਃ ਦੁਃ
Follow Us:
---Advertisement---

ਜਲਾਲਾਬਾਦ 5 ਸਤੰਬਰ 2025 – ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਲਈ ਭੇਜੀ ਗਈ ਟੀਮ ਵੱਲੋਂ ਅੱਜ ਦੂਜੇ ਦਿਨ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਉਪਮੰਡਲ ਦਾ ਦੌਰਾ ਕੀਤਾ ਗਿਆ।

ਇਸ ਦੌਰਾਨ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਡਵੀਜਨਲ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਟੀਮ ਸਾਹਮਣੇ ਇਲਾਕੇ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਵੀ ਹਾਜਰ ਰਹੇ। ਇਸ ਟੀਮ ਵੱਲੋਂ ਭਾਰਤ ਪਾਕਿ ਸਰਹੱਦ ਦੇ ਬਿੱਲਕੁਲ ਨਾਲ ਵਸੇ ਪਿੰਡ ਢਾਣੀ ਬਚਨ ਸਿੰਘ ਪਹੁੰਚ ਕੇ ਸਥਾਨਕ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਟਰੈਕਟਰ ਰਾਹੀਂ ਪਾਣੀ ਵਿਚ ਘਿਰੇ ਘਰਾਂ ਤੱਕ ਪਹੁੰਚ ਕਰਕੇ ਲੋਕਾਂ ਦੇ ਹਾਲਾਤ ਵੇਖੇ।

ਇਸ ਟੀਮ ਵਿੱਚ ਸ਼੍ਰੀ ਸੁਦੀਪ ਦੱਤਾ ਅੰਡਰ ਸੈਕਟਰੀ ਦਿਹਾਤੀ ਵਿਕਾਸ ਮੰਤਰਾਲਾ ਭਾਰਤ ਸਰਕਾਰ, ਲਕਸ਼ਮਣ ਰਾਮ ਬੁਲਡਕ ਡਾਇਰੈਕਟਰ ਐਗਰੀਕਲਚਰ, ਪ੍ਰਕਾਸ਼ ਚੰਦ ਡਿਪਟੀ ਡਾਇਰੈਕਟਰ ਮਨਿਸਟਰੀ ਆਫ ਜਲ ਸ਼ਕਤੀ, ਆਰਕੇ ਤਿਵਾੜੀ ਸੀਈਏ ਪਾਵਰ ਮੰਤਰਾਲਾ ਸ਼ਾਮਿਲ ਹਨ । ਜਿਨਾਂ ਵੱਲੋਂ ਵਿਸਥਾਰ ਨਾਲ ਜ਼ਿਲੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ।

ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵੀ ਕੇਂਦਰੀ ਟੀਮ ਨੂੰ ਸਥਾਨਕ ਹਾਲਾਤਾਂ ਦੀ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਚਾਹੇ ਹੜ੍ਹ ਹੋਣ ਤੇ ਚਾਹੇ ਜੰਗ ਇਹ ਸਰਹੱਦੀ ਲੋਕ ਇਸਦਾ ਸੇਕ ਝਲਦੇ ਹਨ ਇਸ ਲਈ ਮੁਸਕਿਲ ਸਮੇਂ ਵਿਚ ਪੰਜਾਬ ਦੇ ਇੰਨ੍ਹਾਂ ਲੋਕਾਂ ਦੀ ਕੇਂਦਰ ਸਰਕਾਰ ਵੱਲੋਂ ਮਦਦ ਕੀਤੀ ਜਾਣੀ ਚਾਹੀਦੀ ਹੈ।
ਕੇਂਦਰੀ ਟੀਮ ਵੱਲੋਂ ਇਸਤੋਂ ਪਹਿਲਾਂ ਬੀਤੇ ਕੱਲ ਕਿਸ਼ਤੀ ਰਾਹੀਂ ਨੂਰ ਸ਼ਾਹ , ਘੁਰਕਾ, ਕਾਵਾਂਵਾਲੀ ਪੱਤਣ ਆਦਿ ਸਥਾਨਾਂ ਦਾ ਦੌਰਾ ਕਰਕੇ ਫਸਲਾਂ, ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਗਈ ਸੀ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕੇਂਦਰੀ ਟੀਮ ਅੱਗੇ ਮਜ਼ਬੂਤੀ ਨਾਲ ਜ਼ਿਲੇ ਦਾ ਪੱਖ ਰੱਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ , ਨਿਗਰਾਣ ਇੰਜੀਨੀਅਰ ਗਗਨਦੀਪ ਸਿੰਘ ਗਿੱਲ ਤੇ ਰੰਜਨ ਢੀਂਗੜਾ, ਓਐਸਡੀ ਪਾਵਰ ਨਰਿੰਦਰ ਮਹਿਤਾ, ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ ਅਤੇ ਕੰਵਰਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਹਾਜ਼ਰ ਸਨ।

Join WhatsApp

Join Now

Join Telegram

Join Now

Leave a Comment